ਓਟਵਾ:ਫੈਡਰਲ ਸਰਕਾਰ ਵੱਲੋਂ ਅੱਜ ਆਪਣੀ 13 ਬਿਲੀਅਨ ਡਾਲਰ ਦੀ ਡੈਂਟਲ ਕੇਅਰ ਯੋਜਨਾ ਪੇਸ਼ ਕੀਤੀ ਗਈ ਹੈ।

ਜਿਸ ਤਹਿਤ ਅਗਲੇ ਸਾਲ ਤੋਂ $90 ਹਜ਼ਾਰ ਤੋਂ ਘੱਟ ਸਲਾਨਾ ਆਮਦਨ ਵਾਲੇ ਲੋਕ ਇਸਦਾ ਲਾਭ ਲੈ ਸਕਣਗੇ।

ਇਸ ਪ੍ਰੋਗਰਾਮ ਨੂੰ ਆਮ ਕੈਨੇਡੀਅਨਜ਼ ਲਈ ਲਾਗੂ ਕਰਨ ਤੋਂ ਪਹਿਲਾਂ ਇਸਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਸੀਨੀਅਰਜ਼ ਲਈ ਲਾਗੂ ਕੀਤਾ ਜਾਵੇਗਾ।

ਇਸਨੂੰ ਲੈਕੇ ਜਾਣਕਾਰੀ ਦਿੰਦੇ ਫੈਡਰਲ ਮੰਤਰੀ ਮਾਰਕ ਹੋਲੈਂਡ ਨੇ ਕਿਹਾ ਕਿ 87 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਇਸ ਮਹੀਨੇ ਦੇ ਅਖੀਰ ਤੱਕ ਇਸ ਲਾਭ ਲਈ ਅਪਲਾਈ ਕਰ ਸਕਣਗੇ,ਜਦੋਂ ਕਿ ਹੋਰ ਉਮਰ ਵਰਗ ਦੇ ਲੋਕ ਅਗਲੇ ਸਾਲ ਤੋਂ ਹੀ ਇਹ ਲਾਭ ਲੈਣ ਦੇ ਯੋਗ ਹੋਣਗੇ।

ਇਹ ਲਾਭ ਲੈਣ ਲਈ ਰੈਜ਼ੀਡੈਂਟ ਦੀ ਸਾਲਾਨਾ ਆਮਦਨ $90,000 ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਉਸ ਕੋਲ ਪ੍ਰਾਈਵੇਟ ਇੰਸ਼ੋਰੈਸ਼ ਨਹੀਂ ਹੋਣਾ ਚਾਹੀਦਾ।

ਜਾਣਕਾਰੀ ਮੁਤਾਬਕ 9 ਮਿਲੀਅਨ ਦੇ ਕਰੀਬ ਕੈਨੇਡੀਅਨਜ਼ ਇਸ ਪ੍ਰੋਗਰਾਮ ਦਾ ਲਾਭ ਲੈ ਸਕਣਗੇ। 

Leave a Reply