ਓਟਵਾ:ਟੋਰਾਂਟੋ ਪੁਲੀਸ ਦੀ ਹੋਮੀਸਾਈਡ ਯੂਨਿਟ (Homicide Unit) ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਵੀਕੈਂਡ ਮੌਕੇ 2 ਬੱਚਿਆਂ ਦੀ ਮੌਤ ਹੋ ਗਈ ਹੈ।

ਮਰਨ ਵਾਲੇ ਬੱਚਿਆਂ ਦੀ ਉਮਰ 4 ਸਾਲ ਅਤੇ 5 ਸਾਲ ਦੱਸੀ ਜਾ ਰਹੀ ਹੈ।

ਪੁਲੀਸ ਵੱਲੋਂ ਮੌਤ ਦੇ ਕਾਰਨਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ,ਪਰ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

ਮ੍ਰਿਤਕ ਬੱਚਿਆਂ ਦੀ 25 ਸਾਲਾ ਮਾਂ ਅਪਾਰਟਮੈਂਟ ਦੀ ਬਾਲਕੋਨੀ ‘ਚੋਂ ਡਿੱਗਣ ਕਾਰਨ ਜ਼ਖਮੀ ਹੋਣ ਦੇ ਚਲਦੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਪੁਲੀਸ ਵੱਲੋਂ ਇਸ ਮਾਮਲੇ ਨੂੰ ਸ਼ੱਕੀ ਠਹਿਰਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਰਾਤ 7:30 ਵਜੇ ਦੇ ਕਰੀਬ ਪੁਲੀਸ ਨੂੰ ਨਾਰਥਈਸਟ,ਟੋਰਾਂਟੋ ਸਥਿਤ ਇੱਕ ਅਪਾਰਟਮੈਂਟ ‘ਚ ਬੁਲਾਇਆ ਗਿਆ ਸੀ।

ਜਿੱਥੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਅਤੇ ਔਰਤ ਜ਼ਖ਼ਮੀ ਹਾਲਤ ‘ਚ ਮਿਲੀ।

Leave a Reply