ਕਿਊਬੈਕ:ਕਿਊਬੈਕ (Quebec) ‘ਚ ਚੱਲ ਰਹੀ ਪਬਲਿਕ ਕਾਮਿਆਂ ਦੀ ਹੜਤਾਲ ਨੂੰ 80 ਹਜ਼ਾਰ ਦੇ ਕਰੀਬ ਨਰਸਾਂ ਅਤੇ ਹੈਲਥ ਪ੍ਰੋਫੈਸ਼ਨਲਜ਼ (Health Professionals) ਵੱਲੋਂ ਜੁਆਇਨ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਕਿਊਬੈਕ ਦੀ ਸਭ ਤੋਂ ਵੱਡੀ ਨਰਸ ਯੂਨੀਅਨ ਵੱਲੋਂ 4 ਦਿਨਾਂ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ।

ਇਹ ਹੜਤਾਲ ਸੂਬੇ ਨਾਲ ਨਵਾਂ ਕਾਂਟਰੈਕਟ ਰੈਟੀਫਾਈ ਕਰਨ ਨੂੰ ਲੈ ਕੇ ਕੀਤੀ ਜਾ ਰਹੀ ਹੈ।

ਇਸ ਹੜਤਾਲ ਦਾ ਮੁੱਖ ਕਾਰਨ ਤਨਖਾਹ ਨਾਲ ਸਬੰਧਤ ਮੁੱਦੇ ਹਨ,ਪਰ ਨਰਸਾਂ ਵੱਲੋਂ ਵਧੀਆ ਵਰਕਿੰਗ ਕੰਡੀਸ਼ਨਜ਼ ਦੀ ਵੀ ਮੰਗ ਕੀਤੀ ਜਾ ਰਹੀ ਹੈ।

ਯੂਨੀਅਨ ਵੱਲੋਂ ਅਗਲੇ ਤਿੰਨ ਸਾਲਾਂ ਲਈ 20% ਵਾਧੇ ਦੀ ਮੰਗ ਕੀਤੀ ਜਾ ਰਹੀ ਹੈ।

Leave a Reply