ਕੈਨੇਡਾ:ਕੈਨੇਡਾ ਭਰ ‘ਚ ਗ੍ਰੌਸਰੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ, ਜਿਸਦੇ ਚਲਦੇ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਸਾਲ ਦਰ ਸਾਲ ਹੋਣ ਵਾਲੇ ਵਾਧੇ ਦੇ ਤਹਿਤ ਅਗਸਤ ਮਹੀਨੇ ਵਿੱਚ ਗ੍ਰੌਸਰੀ ਦੀਆਂ ਕੀਮਤਾਂ ਵਿੱਚ 6.9% ਦਾ ਵਾਧਾ ਹੋਇਆ ਹੈ।

ਫੈਡਰਲ ਮਨਿਸਟਰ ਫ੍ਰੈਂਕੋਇਸ ਫਿਲਿਪ ਸ਼ੰਪੇਨ ਦੁਆਰਾ ਵੱਡੀਆਂ ਗ੍ਰੌਸਰੀ ਚੇਨਜ਼ ਨਾਲ ਗ੍ਰੌਸਰੀ ਦੀਆਂ ਕੀਮਤਾਂ ਸਥਿਰ ਕਰਨ ਲਈ ਗੱਲਬਾਤ ਕੀਤੀ ਗਈ।

ਜਿਸਦੇ ਚਲਦੇ ਅੱਜ ਉਹਨਾਂ ਵੱਲੋਂ ਅਹਿਮ ਐਲਾਨ ਕੀਤੇ ਗਏ।
ਇੰਡਸਟਰੀ ਮਨਿਸਟਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਵੱਲੋਂ ਪੰਜ ਵੱਡੀਆਂ ਗ੍ਰੌਸਰੀ ਚੇਨਾਂ ਨਾਲ ਭੋਜਨ ਦੀਆਂ ਕੀਮਤਾਂ ਸਥਿਰ ਕਰਨ ਨੂੰ ਲੈ ਕੇ ਗੱਲਬਾਤ ਕੀਤੀ ਗਈ।
ਗ੍ਰੌਸਰੀ ਚੇਨਾਂ ਵੱਲੋਂ ਇਸ ਮਹਿੰਗਾਈ ਦੇ ਦੌਰ ‘ਚ ਕੈਨੇਡਾ ਵਾਸੀਆਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਮੁੱਢਲੀਆਂ ਕੋਸ਼ਿਸ਼ਾਂ ਦੇ ਤਹਿਤ ਭੋਜਨ ਦੀਆਂ ਕੀਮਤਾਂ ਨੂੰ ਫ਼੍ਰੀਜ਼ ਕਰਨਾ, ਅਤੇ ਕੀਮਤਾਂ ਉੱਪਰ ਕਟੌਤੀ ਵੀ ਸ਼ਾਮਲ ਹੋਵੇਗੀ।
ਇਸ ਤੋਂ ਇਲਾਵਾ ਮੁੱਲ-ਮੁਲਾਂਕਣ ਕਰਨ ਲਈ ਕੰਪੇਨ ਵੀ ਸ਼ੁਰੂ ਕੀਤੀ ਜਾਵੇਗੀ।
ਦੱਸ ਦੇਈਏ ਕਿ ਇਸ ‘ਚ ਲੌਬਲੋ, ਕੌਸਕੋ, ਮੈਟਰੋ, ਇੰਪਾਇਰ ਅਤੇ ਵਾਲਮਾਰਟ ਸ਼ਾਮਲ ਹੋਣਗੇ।

ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਵੱਡੀਆਂ ਗ੍ਰੌਸਰੀ ਚੇਨਾਂ ਨੂੰ ਕੀਮਤਾਂ ਸਥਿਰ ਕਰਨ ਲਈ ਕਿਹਾ ਗਿਆ ਸੀ, ਅਤੇ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਨਤੀਜੇ ਭੁਗਤਣ ਲਈ ਇਹਨਾਂ ਕੰਪਨੀਆਂ ਨੂੰ ਤਿਆਰ ਰਹਿਣਾ ਪਵੇਗਾ।
ਲਗਾਤਾਰ ਵਧ ਰਹੀਆਂ ਕੀਮਤਾਂ ਦੇ ਕਾਰਨ ਲੋਕੀਂ ਪੋਸ਼ਕ ਤੱਤਾਂ ਨੂੰ ਪਹਿਲ ਦੇਣ ਦੀ ਬਜਾਏ ਕੀਮਤ ਨੂੰ ਮੁੱਖ ਰੱਖ ਕੇ ਖਰੀਦਦਾਰੀ ਕਰ ਰਹੇ ਹਨ।

ਇੱਕ ਤਾਜ਼ਾ ਰਿਪੋਰਟ ਦੱਸਦੀ ਹੈ ਕਿ 49.2% ਕੈਨੇਡਾ ਵਾਸੀਆਂ ਦੁਆਰਾ ਉੱਚੀਆਂ ਕੀਮਤਾਂ ਕਾਰਨ ਮੀਟ ਸਮੇਤ ਹੋਰ ਪ੍ਰੋਟੀਨ ਭਰਪੂਰ ਖਾਣ-ਪੀਣ ਦਾ ਸਮਾਨ ਨਹੀਂ ਖਰੀਦਿਆ ਜਾ ਰਿਹਾ।

Leave a Reply