ਵੈਨਕੂਵਰ:ਵੈਨਕੂਵਰ (Vancouver) ‘ਚ ਅੱਜ ਸਵੇਰੇ ਛੁਰੇਬਾਜ਼ੀ (Stabbing) ਦੀ ਇੱਕ ਘਟਨਾ ਵਾਪਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਇਹ ਘਟਨਾ ਮੇਨ ਅਤੇ ਕੋਲੰਬੀਆ ਸਟ੍ਰੀਟ ਦੇ ਵਿਚਕਾਰ ਈਸਟ ਹੇਸਟਿੰਗਜ਼ ਸਟਰੀਟ ‘ਤੇ ਵਾਪਰੀ ਦੱਸੀ ਜਾ ਰਹੀ ਹੈ।
ਵੈਨਕੂਵਰ ਪੁਲਿਸ ਮਹਿਕਮੇ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਇਸ ਘਟਨਾ ਦੀ ਨੇੜਿਓਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਇਸ ਸਬੰਧ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਇਸ ਘਟਨਾ ਤੋਂ ਬਾਅਦ ਈਸਟ ਹੇਸਟਿੰਗਜ਼ ਸਟਰੀਟ ਦੇ ਨਾਲ ਪੈਂਦੇ ਵੈਸਟਬਾਊਂਡ ‘ਤੇ ਟ੍ਰੈਫਿਕ ਪ੍ਰਭਾਵਿਤ ਰਹੀ।
ਘਟਨਾ ਸਥਾਨ ‘ਤੇ ਵੱਡੀ ਗਿਣਤੀ ‘ਚ ਪੁਲਿਸ ਦੀ ਮੌਜੂਦਗੀ ਵੇਖੀ ਗਈ।
ਪੀੜਤ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਦੀ ਮੌਜੂਦਗੀ ਵੀ ਪਾਈ ਗਈ।

Leave a Reply