ਬ੍ਰਿਟਿਸ਼ ਕੋਲ਼ੰਬੀਆ: ਬੀ.ਸੀ. ਸਰਕਾਰ ਵੱਲੋਂ ਜਨਤਕ ਸਥਾਨਾਂ ਉੱਪਰ ਗੈਰ-ਕਾਨੂੰਨੀ ਨਸ਼ਿਆਂ ਦੀ ਵਰਤੋਂ (Drug Use) ਕਰਨ ਨੂੰ ਲੈ ਕੇ ਪਾਬੰਦੀ (Ban) ਲਗਾਏਗੀ।
ਜਿਸ ਤਹਿਤ ਸਮੁੰਦਰੀ ਕਿਨਾਰੇ, ਪਾਰਕਾਂ, ਡੋਰਵੇਅ ਅਤੇ ਬੱਸ ਸਟਾਪ ਨੇੜੇ ਅਤੇ ਨਸ਼ਿਆਂ ਦੀ ਵਰਤੋਂ ਕਰਨ ਦੀ ਮਨਾਹੀ ਹੋਵੇਗੀ।
ਪ੍ਰੀਮੀਅਰ ਡੇਵਿਡ ਈਬੀ ਅਤੇ ਪਬਲਿਕ ਸੇਫਟੀ ਮਨਿਸਟਰ ਮਾਈਕ ਫਾਰਨਵਰਥ ਵੱਲੋਂ ਇਸ ਕਾਨੂੰਨ ਦਾ ਐਲਾਨ ਅੱਜ ਕੀਤਾ ਗਿਆ ਹੈ।
ਗੈਰ-ਕਾਨੂੰਨੀ ਪਦਾਰਥਾਂ ਦੀ ਜਨਤਕ ਵਰਤੋਂ ਉਪਰ ਪਾਬੰਦੀ ਲਗਾਉਣ ਵਾਲਾ ਇਹ ਐਕਟ,ਪਾਸ ਹੋਣ ‘ਤੇ ਇਹ ਸਮਿਤ ਕਰੇਗਾ ਕਿ ਨਸ਼ੀਲੇ ਪਦਾਰਥਾਂ ਦਾ ਸੇਵਨ ਕਿੱਥੇ ਕੀਤਾ ਜਾ ਸਕੇਗਾ, ਜਦੋਂ ਕਿ ਉਹਨਾਂ ਨੂੰ ਰੱਖਣਾ ਡੀਕ੍ਰਿਮਿਨਲਾਈਜ਼ਡ ਕੀਤਾ ਗਿਆ ਹੈ।
ਕਿਸੇ ਵੀ ਇਮਾਰਤ ਦੇ ਪ੍ਰਵੇਸ਼ ਰਸਤੇ ਤੋਂ ਛੇ ਮੀਟਰ ਦੇ ਘੇਰੇ ਅੰਦਰ ਨਸ਼ਿਆਂ ਦੀ ਵਰਤੋਂ ਦੀ ਪਾਬੰਦੀ ਹੋਵੇਗੀ, ਜਿਸ ‘ਚ ਬਿਜ਼ਨਸ ਅਤੇ ਰਿਹਾਇਸ਼ੀ ਇਮਾਰਤਾਂ ਸ਼ਾਮਲ ਹੋਣਗੀਆਂ।
ਅਧਿਕਾਰੀਆਂ ਮੁਤਾਬਕ ਇਹ ਰੋਕਾਂ ਸ਼ਰਾਬ ਅਤੇ ਤੰਬਾਕੂ ਦੇ ਸੇਵਨ ਦੀ ਰੋਕ ਵਾਂਗ ਹੀ ਹੋਣਗੀਆਂ।

Leave a Reply