ਬ੍ਰਿਟਿਸ਼ ਕੋਲ਼ੰਬੀਆ:ਅੱਜ ਬੀ.ਸੀ. ਦੀ ਹੋਮਲੈੱਸਨੈੱਸ (Homelessness) ਸਰਵਿਸ ਐਸੋਸੀਏਸ਼ਨ ਵੱਲੋਂ ਬੇਘਰ ਲੋਕਾਂ ਦੇ ਅੰਕੜੇ ਸਾਂਝੇ ਕੀਤੇ ਗਏ ਹਨ।
ਜਿਸ ਮੁਤਾਬਕ ਬੇਘਰ ਲੋਕਾਂ ਦੀ ਗਿਣਤੀ ਵਿੱਚ ਗ੍ਰੇਟਰ ਵੈਨਕੂਵਰ (Greater Vancouver) ‘ਚ ਸਾਲ 2020 ਤੋਂ ਬਾਅਦ 32% ਦਾ ਵਾਧਾ ਦਰਜ ਕੀਤਾ ਗਿਆ ਹੈ।
ਮਾਰਚ ਮਹੀਨੇ ‘ਚ ਵਲੰਟੀਅਰਾਂ ਦੁਆਰਾ ਬੇਘਰ ਲੋਕਾਂ ਦੀ ਗਿਣਤੀ ਸ਼ੁਰੂ ਕੀਤੀ ਗਈ ਸੀ, ਜਿਸ ‘ਚ 11 ਕਮਿਊਨਿਟੀਜ਼ ਨੂੰ ਸ਼ਾਮਲ ਕੀਤਾ ਗਿਆ ਹੈ।
ਸਾਲ 2020 ‘ਚ 3,643 ਜਣੇ ਬੇਘਰ ਸਨ, ਜਦੋਂ ਕਿ ਸਾਲ 2023 ‘ਚ ਇਹ ਅੰਕੜਾ ਵਧ ਕੇ 4.821 ਹੋ ਗਿਆ।
ਜੋ ਕਿ 32 ਫੀਸਦ ਦਾ ਵਾਧਾ ਦਰਸਾ ਰਿਹਾ ਹੈ।
ਰਿਪੋਰਟ ਮੁਤਾਬਕ, 60 ਫੀਸਦ ਅਜਿਹੇ ਹਨ ਜੋ ਕਿ ਸ਼ੈਲਟਰ ਵਿੱਚ ਰਹਿ ਰਹੇ ਹਨ।
ਜਦੋਂ ਕਿ 50 ਫੀਸਦ ਲੋਕ ਅਜਿਹੇ ਹਨ ਜੋ ਕਿ ਅਸਮਾਨ ਥੱਲੇ ਰਹਿ ਰਹੇ ਹਨ।
19 ਫੀਸਦ ਲੋਕ ਕਿਸੇ ਹੋਰ ਦੀ ਰਿਹਾਇਸ਼ ‘ਚ ਰਹਿ ਰਹੇ ਹਨ।
16 ਫੀਸਦ ਲੋਕ ਆਪਣੇ ਬਣਾਏ ਹੋਏ ਸ਼ੈਲਟਰ ਜਾਂ ਟੈਂਟ ਵਿੱਚ ਰਹਿ ਰਹੇ ਹਨ।
ਓਥੇ ਹੀ 9 ਫੀਸਦ ਲੋਕ ਕਿਸੇ ਵਾਹਨ ‘ਚ ਰਹਿਣ ਲਈ ਮਜਬੂਰ ਹਨ।
ਇਸ ਸਾਲ ਦੇ ਅੰਕੜੇ ਦੱਸਦੇ ਹਨ ਕਿ ਜ਼ਿਆਦਾਤਰ ਬੇਘਰ ਲੋਕ 25 ਸਾਲ ਤੋਂ ਲੈ ਕੇ 54 ਸਾਲ ਤੱਕ ਦੀ ਉਮਰ ਵਰਗ ਦੇ ਹਨ।
8 ਫੀਸਦ ਲੋਕ ਅਜਿਹੇ ਹਨ ਜੋ ਕਿ 25 ਸਾਲ ਤੋਂ ਘੱਟ ਦੀ ਉਮਰ ਦੇ ਹਨ।

Leave a Reply