ਨਿਊ ਵੈਸਟਮਿੰਸਟਰ: ਨਿਊ ਵੈਸਟਮਿੰਸਟਰ (New Westminster)  ਪੁਲਿਸ ਵੱਲੋਂ ਇਸ ਸ਼ੁਰੂਆਤੀ ਹਫ਼ਤੇ ਦੌਰਾਨ ਤੜਕਸਾਰ ਵਾਪਰੀ ਗੋਲੀਬਾਰੀ (Shooting) ਦੀ ਇੱਕ ਘਟਨਾ ਦੇ ਸਬੰਧ ਵਿੱਚ ਹੋਰ ਵਧੇਰੇ ਜਾਣਕਾਰੀ ਇਕੱਠੀ ਕਰਨ ਲਈ ਜਨਤਕ ਮਦਦ ਦੀ ਮੰਗ ਕੀਤੀ ਜਾ ਰਹੀ ਹੈ।
ਨਿਊ ਵੈਸਟਮਿੰਸਟਰ ਪੁਲਿਸ ਮਹਿਕਮੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੋਮਵਾਰ ਸਵੇਰੇ ਗੋਲੀ ਦੇ ਨਿਸ਼ਾਨਾਂ ਨਾਲ ਜ਼ਖ਼ਮੀ ਇੱਕ ਵਿਅਕਤੀ ਸਥਾਨਕ ਹਸਪਤਾਲ ਪਹੁੰਚਿਆ।
ਪੀੜਤ ਵਿਅਕਤੀ ਨੂੰ ਹਾਲਾਂਕਿ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ।
ਗੋਲੀਬਾਰੀ ਦੀ ਇਹ ਘਟਨਾ ਸਵੇਰੇ 3:30 ਵਜੇ ਤੋਂ 4:30 ਵਜੇ ਦੇ ਵਿਚਕਾਰ ਵਾਪਰੀ ਦੱਸੀ ਜਾ ਰਹੀ ਹੈ।
ਜੋ ਕਿ ਐਗਨਸ ਸਟਰੀਟ ‘ਤੇ ਬਣੇ ਇੱਕ ਘਰ ‘ਚ ਵਾਪਰੀ।
ਪੁਲਿਸ ਵੱਲੋਂ ਇਸਨੂੰ ਇਕਹਿਰੀ ਘਟਨਾ ਮੰਨਿਆ ਜਾ ਰਿਹਾ ਹੈ।
ਜੇਕਰ ਕੋਈ ਵਿਅਕਤੀ ਘਟਨਾ ਵਾਲੇ ਦਿਨ ਸਬੰਧਤ ਖੇਤਰ ਵਿੱਚ ਮੌਜੂਦ ਸੀ, ਤਾਂ ਉਹ ਪੁਲਿਸ ਨਾਲ ਰਾਬਤਾ ਕਰ ਸੂਚਨਾ ਸਾਂਝੀ ਕਰ ਸਕਦਾ ਹੈ।

Leave a Reply