ਕੈਨੇਡਾ:ਸਟੈਟਿਸਟਿਕ ਕੈਨੇਡਾ ਦੀ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਹਿੰਸਕ ਅਪਰਾਧਾਂ ਦੌਰਾਨ ਹਥਿਆਰਾਂ ਦੀ ਵਰਤੋਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।

ਏਜੰਸੀ ਮੁਤਾਬਕ ਸਾਲ 2022 ‘ਚ ਪ੍ਰਤੀ 1 ਲੱਖ ਅਬਾਦੀ ਪਿੱਛੇ ਹਥਿਆਰਾਂ ਨਾਲ ਸਬੰਧਤ ਅਪਰਾਧਾਂ ‘ਚ 8.9 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।

ਸਾਲ 2009 ‘ਚ ਜਦੋਂ ਇਸ ਸਬੰਧ ‘ਚ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਗਿਆ ਸੀ,ਉਸਤੋਂ ਬਾਅਦ 2022 ਦੌਰਾਨ ਇਹ ਦਰ ਸਭ ਤੋਂ ਉੱਚੀ ਰਹੀ ਹੈ।

ਜ਼ਿਕਰਯੋਗ ਹੈ ਕਿ ਸਟੈਟਿਸਟਿਕ ਕੈਨੇਡਾ ਦੁਆਰਾ ਯੂਨੀਫਾਰਮ ਕਰਾਈਮ ਰਿਪੋਰਟਿੰਗ ਸਰਵੇ ਅਤੇ ਹੌਮੀਸਾਈਡ ਸਰਵੇ ਦਾ ਅਧਾਰ ‘ਤੇ ਇਹ ਜਾਣਕਾਰੀ ਜਾਰੀ ਕੀਤੀ ਗਈ ਹੈ।

ਰਿਪੋਰਟ ਦੱਸਦੀ ਹੈ ਕਿ ਓਂਟਾਰੀਓ ‘ਚ ਇਹ ਦਰ 2022 ‘ਚ ਸਭ ਤੋਂ ਵੱਧ ਰਹੀ ਅਤੇ ਸੂਬੇ ‘ਚ ਸਾਲ 2022 ਦੌਰਾਨ 4,791 ਮਾਮਲੇ ਦਰਜ ਕੀਤੇ ਗਏ,ਜੋ ਕਿ ਸਾਲ 2021 ਦੇ ਮੁਕਾਬਲੇ 1,016 ਵੱਧ ਸਨ।

ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਵੀ ਹਿੰਸਕ ਘਟਨਾਵਾਂ ਦੌਰਾਨ ਹਥਿਆਰਾਂ ਦੀ ਵਰਤੋਂ ‘ਚ ਵਾਧਾ ਦੇਖਿਆ ਗਿਆ ਹੈ।

ਬੀ.ਸੀ. ‘ਚ ਸਾਲ 2022 ਦੌਰਾਨ ਕੁੱਲ 1500 ਮਾਮਲੇ ਦਰਜ ਕੀਤੇ ਗਏ,ਜੋ ਕਿ 2021 ਦੇ ਮੁਕਾਬਲੇ 200 ਵੱਧ ਰਹੇ ਸਨ।

Leave a Reply