ਇਜ਼ਰਾਈਲ:ਹਮਾਸ ਦੁਆਰਾ ਜੰਗਬੰਦੀ ਨੂੰ ਲੈ ਕੇ ਦੋ ਵਾਰ ਕੀਤੀ ਗੱਲਬਾਤ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਜ਼ਰਾਈਲ ਨਾ ਹੀ ਜੇਲ੍ਹਾਂ ‘ਚ ਬੰਦ ਮਿਲੀਟੈਂਟਸ ਨੂੰ ਰਿਹਾਅ ਕਰੇਗਾ ਅਤੇ ਨਾ ਹੀ ਗਾਜ਼ਾ ਪੱਟੀ ‘ਚ ਆਪਣੀ ਫੌਜੀ ਕਾਰਵਾਈ ਨੂੰ ਬੰਦ ਕਰੇਗਾ।

ਮੰਗਲਵਾਰ ਨੂੰ ਵੈਸਟ ਬੈਂਕ ‘ਚ ਹੋਈ ਇੱਕ ਘਟਨਾ ਤੋਂ ਬਾਅਦ ਵੀ ਨੇਤਨਯਾਹੂ ਨੇ ਮੁੜ ਤੋਂ ਕਿਹਾ ਕਿ ਇਹ ਜੰਗ ਹਮਾਸ ਉੱਪਰ ਜਿੱਤ ਹਾਸਲ ਕਰਨ ਤੱਕ ਬੰਦ ਨਹੀਂ ਹੋਵੇਗੀ।

ਜ਼ਿਕਰਯੋਗ ਹੈ ਕਿ ਇਜ਼ਰਾਈਲੀ ਫੌਜ ਦੁਆਰਾ ਵੈਸਟ ਬੈਂਕ ਦੇ ਇੱਕ ਹਸਪਤਾਲ ‘ਚ ਕੀਤੀ ਘੇਰਾਬੰਦੀ ਦੌਰਾਨ ਤਿੰਨ ਹਮਾਸ ਮਿਲੀਟੈਂਟਸ ਨੂੰ ਮਾਰ ਦਿੱਤਾ ਗਿਆ,ਜਿੱਥੇ 7 ਅਕਤੂਬਰ ਨੂੰ ਹਮਾਸ ਦੁਆਰਾ ਕੀਤੇ ਹਮਲੇ ਤੋਂ ਬਾਅਦ ਹੀ ਹਿੰਸਾ ‘ਚ ਵਾਧਾ ਦੇਖਣ ਨੂੰ ਮਿਲਿਆ ਹੈ।

ਗਾਜ਼ਾ ਦੁਆਰਾ 7 ਅਕਤੂਬਰ ਨੂੰ ਕੀਤੇ ਹਮਲੇ ਤੋਂ ਬਾਅਦ ਸ਼ੁਰੂ ਹੋਈ ਜੰਗ ਦੇ ਕਾਰਨ ਹੁਣ ਤੱਕ 26,000 ਫ਼ਲਸਤੀਨੀ ਮਾਰੇ ਗਏ ਹਨ,ਅਤੇ 63,000 ਤੋਂ ਵੱਧ ਜ਼ਖ਼ਮੀ ਹੋ ਚੁੱਕੇ ਹਨ।

Leave a Reply