ਬ੍ਰਿਟਿਸ਼ ਕੋਲੰਬੀਆ:ਕੋਵਿਡ-19 ਵੈਕਸੀਨ (Vaccine) ਦਾ ਅਪਡੇਟ ਕੀਤਾ ਟੀਕਾ ਹੁਣ ਬੀ.ਸੀ. ਵਿੱਚ ਉਪਲੱਬਧ ਹੈ।

ਸੂਬਾ ਸਰਕਾਰ (British Columbia) ਵੱਲੋਂ ਫਲੂ ਅਤੇ ਕੋਵਿਡ-19 ਦੀ ਵੈਕਸੀਨ ਲੈਣ ਲਈ ਸੱਦੇ ਦਿੱਤੇ ਜਾ ਰਹੇ ਹਨ।

ਸਿਹਤ ਮੰਤਰੀ ਏਡਰੀਅਨ ਡਿਕਸ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ 2 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੱਦੇ ਭੇਜੇ ਜਾ ਚੁੱਕੇ ਹਨ ਅਤੇ ਜਿਨਾਂ ਵਿੱਚੋਂ 5 ਲੱਖ ਲੋਕ ਵੈਕਸੀਨ ਦੀ ਖੁਰਾਕ ਲੇ ਚੁੱਕੇ ਹਨ।

ਸੂਬਾ ਸਰਕਾਰ ਦੀ ਵੈਬਸਾਈਟ ਦੱਸਦੀ ਹੇ ਕਿ ਛੇ ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕ ਅਪਡੇਟ ਕੀਤੀ ਫਲੂ ਜਾਂ ਕੋਵਿਡ-19 ਖੁਰਾਕ ਲੈ ਸਕਦੇ ਹਨ।

ਇਕ ਵਾਰ ਵੈਕਸੀਨ ਲਈ ਯੋਗ ਹੋਣ ਦੀ ਮੇਲ ਆਉਣ ਤੋਂ ਬਾਅਦ ਲੋਕੀਂ ਸਮਾਂ ਨਿਰਧਾਰਤ ਕਰ ਵੈਕਸੀਨ ਲੈ ਸਕਦੇ ਹਨ,ਜੋ ਕਿ ਬਿਲਕੁਲ ਮੁਫ਼ਤ ਹੋਵੇਗੀ। 

ਸੂਬੇ ਵੱਲੋਂ ਉਮੀਦ ਕਤਿੀ ਜਾ ਰਹੀ ਹੈ ਕਿ “ਗੈੱਟ ਵੈਕਸੀਨੇਟਡ” ਸਿਸਟਮ ਵਿੱਚ ਰਜਿਸਟਰ ਕੀਤੇ ਸਾਰੇ 40 ਲੱਖ ਲੋਕਾਂ ਨੂਂ ਇਸ ਮਹੀਨੇ ਦੇ ਅੰਤ ਤੱਕ ਸੱਦਾ ਪ੍ਰਾਪਤ ਹੋ ਜਾਵੇਗਾ। 

 

 

Leave a Reply