ਵੈਨਕੂਵਰ:ਫਿਨਲੈਂਡ ਦੀ ਟੈਲੀਕੌਮ ਕੰਪਨੀ ਨੋਕੀਆ (Nokia) ਵੱਲੋਂ ਆਪਣੀ ਗਲੋਬਲ ਵਰਕਫੋਰਸ ਵਿੱਚ 16% ਦੀ ਕਟੌਤੀ ਕੀਤੀ ਜਾ ਰਹੀ ਹੈ।

ਨੋਕੀਆ ਦੇ ਇਸ ਕਦਮ ਸਦਕਾ 14 ਹਜ਼ਾਰ ਨੌਕਰੀਆਂ (Jobs) ਪ੍ਰਭਾਵਤ ਹੋਣਗੀਆਂ।

ਕੰਪਨੀ ਦਾ ਕਹਿਣਾ ਹੈ ਕਿ ਇਸ ਕਟੌਤੀ ਦਾ ਕਾਰਨ ਤੀਜੇ ਕੁਆਰਟਰ ‘ਚ ਵਿਕਰੀ ਅਤੇ ਲਾਭ ‘ਚ ਆਈ ਕਮੀ ਹੈ।

ਓਧਰ ਮਾਂਟਰੀਅਲ ਦੀ ਫਾਈਨਾਂਸ਼ੀਅਲ ਸਰਵਿਸ ਕੰਪਨੀ ਡੇਜਾਰਡਿਨਜ਼ ਵੱਲੋਂ ਵੀ ਆਪਣੀ ਵਰਕਫੋਰਸ ‘ਚ 400 ਨੌਕਰੀਆਂ ਦੀ ਕਟੌਤੀ ਕੀਤੀ ਜਾ ਰਹੀ ਹੈ।

ਗਰੁੱਪ ਦਾ ਕਹਿਣਾ ਹੈ ਕਿ ਕੁੱਲ ਵਰਕਫੋਰਸ ‘ਚ 0.6% ਦੀ ਕਟੌਤੀ ਕਰਨ ਦਾ ਫੈਸਲਾ ਲੈਣਾ ਬੇਹੱਦ ਔਖਾ ਸੀ।

ਜ਼ਿਕਰਯੋਗ ਹੈ ਕਿ ਕੈਨੇਡਾ ਦੇ ਫਾਈਨਾਂਸ਼ੀਅਲ ਸਰਵਿਸ ਸੈਕਟਰ ‘ਚ ਆਈ ਖੜੋਤ ਦੇ ਕਾਰਨ ਇਹ ਕਟੌਤੀ ਕੀਤੀ ਜਾ ਰਹੀ ਹੈ।

ਬੀਤੇ ਬੁੱਧਵਾਰ ਸਕੋਸ਼ੀਆ ਬੈਂਕ ਵੱਲੋਂ ਵੀ 3% ਨੌਕਰੀਆਂ ਕੱਟੇ ਜਾਣ ਦਾ ਐਲਾਨ ਕੀਤਾ ਗਿਆ ਹੈ। 

Leave a Reply