ਕੈਨੇਡਾ:ਇਜ਼ਰਾਈਲ (Israel) ਵੱਲੋਂ ਵੀਰਵਾਰ ਨੂੰ ਸਵੇਰੇ ਗਾਜ਼ਾ ਪੱਟੀ ਦੇ ਉਹਨਾਂ ਸਥਾਨਾਂ ‘ਤੇ ਹਮਲਾ ਕੀਤਾ ਗਿਆ,ਜੋ ਕਿ ਇਜ਼ਰਾਈਲ ਨੇ ਸੇਫ ਜ਼ੋਨ (Safe-zone) ਐਲਾਨ ਕੀਤੇ ਸਨ। 

ਇਹਨਾਂ ਹਮਲਿਆਂ ਦੇ ਨਾਲ ਹੀ ਇਹਨਾਂ ਖੇਤਰਾਂ ਵਿੱਚ ਫਸੇ 2 ਮਿਲੀਅਨ ਫਲਸਤੀਨੀ ਲੋਕਾਂ ‘ਚ ਡਰ ਦਾ ਮਾਹੌਲ ਵਧ ਗਿਆ ਹੈ। 

ਕਿਉਂਕਿ ਉਹ ਲੋਕ ਹੁਣ ਕਿਧਰੇ ਵੀ ਸੁਰੱਖਿਅਤ ਨਹੀਂ ਹਨ।

ਜ਼ਿਕਰਯੋਗ ਹੈ ਕਿ ਇਜ਼ਰਾਈਲ ਵੱਲੋਂ ਫਲਸਤੀਨ ਨੂੰ ਉੱਤਰੀ ਹਿੱਸਾ ਖਾਲੀ ਕਰ ਸੇਫ ਜ਼ੋਨ ਯਾਨੀ ਦੱਖਣੀ ਹਿੱਸੇ ਵਿੱਚ ਜਾਣ ਲਈ ਕਿਹਾ ਸੀ।ਪਰ ਇਸਦੇ ਬਾਵਜੂਦ ਰਾਤ ਭਰ ਖੇਤਰ ‘ਚ ਹਵਾਈ ਹਮਲੇ ਕੀਤੇ ਗਏ।

ਦੱਸ ਦੇਈਏ ਕਿ ਇਹਨਾਂ ਹਮਲਿਆਂ ਦੀ ਚਪੇਟ ਵਿੱਚ ਦੱਖਣੀ ਗਾਜ਼ਾ ਦੇ ਇੱਕ ਸ਼ਹਿਰ ਖਾਨ ਯੂਨਿਸ ਦੀ ਰਿਹਾਇਸ਼ੀ ਇਮਾਰਤ ਵੀ ਆਈ ਹੈ,ਜਿੱਥੇ ਸੈਂਕੜੇ ਫਲਸਤੀਨੀਆਂ ਨੇ ਪਨਾਹ ਲਈ ਹੋਈ ਸੀ।

ਨਾਸੇਰ ਹਸਪਤਾਲ ਦੇ ਮੈਡੀਕਲ ਕਰਮਚਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਹਮਲੇ ਦੌਰਾਨ 12 ਜਣਿਆਂ ਦੀ ਮੌਤ ਹੋ ਗਈ ਹੈ ਅਤੇ 40 ਜਣੇ ਜ਼ਣੇ ਜ਼ਖ਼ਮੀ ਹੋ ਗਏ ਹਨ।

Leave a Reply