ਓਟਵਾ:ਕੈਨੇਡਾ ਵੱਲੋਂ ਇਜ਼ਰਾਈਲ ਅਤੇ ਹਮਾਸ ਵਿਚਕਾਰ ਲਗਾਤਾਰ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਲੈਬੇਨਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।

ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਜ਼ਰਾਈਲ ਦੇ ਸੰਘਰਸ਼ ਲੈਬੇਨਾਨ (Lebanon)  ਖੇਤਰ ਵਿੱਚ ਫੈਲ ਸਕਦਾ ਹੈ। 

ਬੀਤੀ ਰਾਤ ਓਟਵਾ ਵੱਲੋਂ ਆਪਣੀ ਟ੍ਰੈਵਲ ਅਡਵਾਇਜ਼ਰੀ (Travel Advisory) ਅਪਡੇਟ ਕੀਤੀ ਗਈ ਹੈ,ਜਿਸ ‘ਚ ਲੈਬੇਨਾਨ ਖੇਤਰ ਦੀ ਯਾਤਰਾ ਨੂੰ ਟਾਲਣ ਬਾਰੇ ਕਿਹਾ ਗਿਆ ਹੈ।

ਓਟਵਾ ਵੱਲੋਂ ਜਾਰੀ ਸਟੇਟਮੈਂਟ ‘ਚ ਕਿਹਾ ਗਿਆ ਹੈ ਕਿ ਵਿਗੜਦੀ ਸੁਰੱਖਿਆ ਸਥਿਤੀ ਅਤੇ ਅੱਤਵਾਦੀ ਹਮਲੇ ਦੇ ਵਧਦੇ ਜੋਖਮ ਅਤੇ ਇਜ਼ਰਾਈਲ ਨਾਲ ਚੱਲ ਰਹੇ ਹਥਿਆਰਬੰਦ ਸੰਘਰਸ਼ ਦੇ ਕਾਰਨ ਲੈਬਨਾਨ ਦੀ ਯਾਤਰਾ ਤੋਂ ਬਚਿਆ ਜਾਵੇ।

ਜ਼ਿਕਰਯੋਗ ਹੈ ਕਿ ਕੱਲ੍ਹ ਸਾਊਦੀ ਅਰਬ ਵੱਲੋਂ ਵੀ ਆਪਣੇ ਨਾਗਰਿਕਾਂ ਨੂੰ ਲੈਬਨਾਨ ਛੱਡਕੇ ਆਉਣ ਦੇ ਆਦੇਸ਼ ਦਿੱਤੇ ਗਏ ਹਨ। 

ਟ੍ਰੈਵਲ ਅਡਵਾਇਜ਼ਰੀ ਜਾਰੀ ਕਰਨ ਤੋਂ ਬਾਅਦ ਕੈਨੇਡਾ ਅਮਰੀਕਾ ਅਤੇ ਫਰਾਂਸ ਜਿਹੇ ਸਹਿਯੋਗੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। 

Leave a Reply