ਸਰੀ:ਸਾਲ 2006 ‘ਚ ਸਰੀ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਪੰਘਾਲੀ (Mukhtyar Singh Panghali) ਵੱਲੋਂ ਆਪਣੀ ਗਰਭਵਤੀ ਪਤਨੀ ਮਨਜੀਤ ਕੌਰ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਅੱਗ ਲਗਾ ਦਿੱਤੀ ਗਈ ਸੀ।

ਜਿਸ ਤੋਂ ਬਾਅਦ ਮੁਖਤਿਆਰ ਸਿੰਘ ਨੂੰ ਸਾਲ 2011 ‘ਚ ਦੂਜੇ ਦਰਜੇ ਦੇ ਕਤਲ ਦੇ ਸਬੰਧ ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। 

ਪਰ ਤਾਜ਼ਾ ਜਾਣਕਾਰੀ ਮੁਤਾਬਕ ਪੰਘਾਲੀ ਨੂੰ ਪੈਰੋਲ (Parole) ‘ਤੇ ਰਿਹਾਅ ਕੀਤਾ ਗਿਆ ਹੈ। 

ਜਿਸ ਤੋਂ ਬਾਅਦ ਹੁਣ ਕੈਨੇਡਾ ਦੀ ਨਿਆਂ ਪ੍ਰਣਾਲੀ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ।

ਵੈਨਕੂਵਰ ਸਥਿਤ ‘ਵੁਮੈਨ ਸਪੋਰਟ ਸਰਵਿਸ” ਦੀ ਡਾਇਰੈਕਟਰ ਦਾ ਕਹਿਣਾ ਹੈ ਕਿ ਔਰਤਾਂ ਪ੍ਰਤੀ ਘਰੇਲੂ ਹਿੰਸਾ ਨੂੰ ਲੈ ਕੇ ਨਿਆਂ ਪ੍ਰਣਾਲੀ ਕਿੰਨੀ ਕੁ ਗੰਭੀਰ ਹੈ ਇਸ ਦਾ ਸਾਫ ਪਤਾ ਲੱਗ ਰਿਹਾ ਹੈ।

ਦੱਸ ਦੇਈਏ ਕਿ ਪੰਘਾਲੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਦ ਖੁਦ ਹੀ ਉਸਦੀ ਭਾਲ ਸ਼ੁਰੂ ਕੀਤੀ ਗਈ ਸੀ।

ਕਤਲ ਤੋਂ ਪੰਜ ਦਿਨ ਬਾਅਦ ਮਨਜੀਤ ਕੌਰ ਦੇ ਸਰੀਰ ਦੇ ਅੱਧ-ਸੜੇ ਹਿੱਸੇ ਡੈਲਟਾ ਦੇ ਇੱਕ ਬੀਚ ਤੋਂ ਬਰਾਮਦ ਕੀਤੇ ਗਏ ਸਨ।

ਕੋਰਟ ਦਾ ਕਹਿਣਾ ਹੈ ਕਿ ਮੁਖਤਿਆਰ ਸਿੰਘ ਪੰਘਾਲੀ ਜਨਤਾ ਲਈ ਕੋਈ ਖਤਰਾ ਨਹੀਂ ਹੈ,ਜਿਸਦੇ ਚਲਦੇ ਉਸਨੂੰ ਪੈਰੋਲ ‘ਤੇ ਰਿਹਾਅ ਕੀਤਾ ਗਿਆ ਹੈ।

Leave a Reply