ਵੈਨਕੂਵਰ: ਮੈਟਰੋ ਵੈਨਕੂਵਰ ਵਿਖੇ ਗੈਸ ਦੀਆਂ ਕੀਮਤਾਂ (Gas price) ਵਿੱਚ ਵਾਧਾ (Hike) ਦਰਜ ਕੀਤਾ ਗਿਆ ਹੈ।ਜਿਸਦੇ ਚਲਦੇ ਹੁਣ ਡਰਾਈਵਰ ਵਰਗ ਦੀ ਜੇਬ ‘ਤੇ ਕਾਫੀ ਭਾਰ ਪੈ ਸਕਦਾ ਹੈ।

ਇਸ ਸਾਲ ਗੈਸ ਦੀਆਂ ਕੀਮਤਾਂ ‘ਚ ਹੋਣ ਵਾਲਾ ਇਹ ਸਭ ਤੋਂ ਵੱਡਾ ਵਾਧਾ ਹੈ।

ਜ਼ਿਕਰਯੋਗ ਹੈ ਕਿ ਕੱਲ੍ਹ ਸਵੇਰ ਪੋਰਟ ਕੁਕਿਟਲਮ ਸਟੇਸ਼ਨ ‘ਤੇ ਗੈਸ ਦੀ ਕੀਮਤ $2.13 ਪ੍ਰਤੀ ਲਿਟਰ ਦਰਜ ਕੀਤੀ ਗਈ।

ਗੈਸ ਐਨਾਲਿਸਟ ਡੈਨ ਮਕਟੀਗ ਦਾ ਕਹਿਣਾ ਹੈ ਕਿ ਇਹ ਵਾਧਾ ਸਪਲਾਈ ਸਮੱਸਿਆ ਅਤੇ ਕੈਨੇਡੀਅਨ ਡਾਲਰ ‘ਚ ਆਈ ਗਿਰਾਵਟ ਕਾਰਨ ਹੋਇਆ ਮੰਨਿਆ ਜਾ ਸਕਦਾ ਹੈ।

Leave a Reply