ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸੂਬੇ ‘ਚ ਹੁਣ ਟਾਈਪ-2 ਡਾਈਬਿਟੀਜ਼ ਦੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਆ ਸਕਦੀ ਹੈ। ਮਰੀਜ਼ਾਂ ਨੂੰ ਆਮ ਨਾਲੋਂ ਵਧੇਰੇ ਡਾਕਟਰਾਂ ਦੇ ਚੱਕਰ ਲਗਾਉਣੇ ਪੈ ਸਕਦੇ ਹਨ। 

ਕਿਉਂਕਿ ਹੁਣ ਸੂਬਾ ਸਰਕਾਰ ਵੱਲੋਂ ਓਜ਼ੈਂਪਿਕ ਡਰੱਗ (Ozempic Drug)  ਦੀ ਸਪਲਾਈ ਸੀਮਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਦੱਸ ਦੇਈਏ ਕਿ ਇਹ ਲਿਮਿਟ ਇਸ ਲਈ ਲਗਾਈ ਜਾ ਰਹੀ ਹੈ ਕਿਉਂਕਿ ਓਜ਼ੈਂਪਿਕ ਡਰੱਗ ਬਣਾਉਣ ਵਾਲੀ ਕੰਪਨੀ ਨੋਵੋ ਨੌਰਡਿਸਕ (Novo Nordisk) ਦੁਆਰਾ ਅਗਸਤ ਦੇ ਮੱਧ ਤੋਂ ਹੀ ਇਸ ਦਵਾਈ ਦੀ ਸਪਲਾਈ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੰਪਨੀ ਦੇ ਬੁਲਾਰੇ ਦ ਕਹਿਣਾ ਹੈ ਕਿ ਵਿਸ਼ਵ ਪੱਧਰ ‘ਤੇ ਇਸ ਡਰੱਗ ਦੀ ਵਧ ਰਹੀ ਮੰਗ ਦੇ ਚਲਦੇ ਪੂਰਤੀ ਕਰਨ ‘ਚ ਮੁਸ਼ਕਲ ਪੇਸ਼ ਆ ਰਹੀ ਹੈ।ਨਤੀਜਨ ਸਪਲਾਈ ‘ਚ ਵੀ ਮੁਸ਼ਕਲ ਆ ਰਹੀ ਹੈ।

ਇਸ ਸਥਿਤੀ ਨੂੰ ਵੇਖਦੇ ਹੋਏ ਸਿਹਤ ਮੰਤਰੀ ਏਡਰੀਅਨ ਡਿਕਸ ਵੱਲੋਂ ਸੂਬੇ ਦੀ ਸਪਲਾਈ ਨੂੰ ਸੁਰੱਖਿਅਤ ਰੱਖਣ ਲਈ ਇਸਦੀ Refilling  ਨੂੰ ਲੈ ਕੇ ਸੀਮਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

Leave a Reply