ਬ੍ਰਿਟਿਸ਼ ਕੋਲੰਬੀਆ: ਬਦਲ ਰਹੇ ਮੌਸਮ (Climate Change) ਕਾਰਨ ਬੀ.ਸੀ. ਸੂਬੇ ਦੇ ਕਿਸਾਨਾਂ ‘ਚ ਡੂੰਘੀ ਚਿੰਤਾ ਪਾਈ ਜਾ ਰਹੀ ਹੈ।ਕਿਉਂਕਿ ਇਸਦਾ ਸਿੱਧਾ ਅਸਰ ਸੂਬੇ ਅੰਦਰ ਹੋ ਰਹੀ ਫੂਡ ਪ੍ਰੋਡਕਸ਼ਨ ਉੱਪਰ ਪੈ ਰਿਹਾ ਹੈ। ਬਦਲ ਰਿਹਾ ਮੌਸਮ ਫਸਲਾਂ ਦੇ ਝਾੜ ‘ਤੇ ਵੀ ਅਸਰ ਪਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਬੀ.ਸੀ. ਸੂਬੇ ਦੇ ਕਿਸਾਨ (Farmers) ਉਹ ਫਸਲਾਂ ਵੀ ਉਗਾ ਸਕਦੇ ਹਨ, ਜੋ ਕੈਨੇਡਾ ਦੇ ਬਾਕੀ ਹਿੱਸਿਆਂ ‘ਚ ਨਹੀਂ ਉਗਾਈਆਂ ਜਾ ਸਕਦੀਆਂ।

ਬੀ.ਸੀ. ਸੂਬਾ ਕੈਨੇਡਾ ਦਾ ਇੱਕੋ-ਇੱਕ ਵੱਡਾ ਵਾਈਨ ੳੇੁਤਪਾਦਕ ਖੇਤਰ ਹੈ।ਪਰ ਪਿਛਲੇ ਤਿੰਨ ਸਾਲਾਂ ਤੋਂ ਕਿਸਾਨ ਅੱਤ ਦੀ ਗਰਮੀ, ਸੋਕਾ, ਹੜ੍ਹ ਅਤੇ ਜੰਗਲ਼ੀ ਅੱਗਾਂ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।

ਜਿਸ ਸਦਕਾ ਫ਼ਸਲਾਂ ਦੀ ਬਰਬਾਦੀ ਤਾਂ ਹੁੰਦੀ ਹੀ ਹੈ, ਨਾਲ ਹੀ ਪਸ਼ੂਆਂ, ਖੇਤਾਂ ਅਤੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪੁੱਜ ਰਿਹਾ ਹੈ। ਕਿਸਾਨਾਂ ਨੂੰ ਇਹ ਨੁਕਸਾਨ ਤਾਂ ਝੱਲਣਾ ਪੈ ਹੀ ਰਿਹਾ ਹੈ, ਨਾਲ ਹੀ ਆੁੳਣ ਵਾਲੇ ਸਮੇਂ ਲਈ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਿਸਾਨਾਂ ਨੂੰ ਸਰਕਾਰ ਤੋਂ ਮਿਲ ਰਹੀ ਸਹਾਇਤਾ ‘ਚ ਵਾਧਾ ਕਰਨ ਦੀ ਲੋੜ ਹੈ, ਤਾਂ ਜੋ ਭਵਿੱਖ ‘ਚ ਆੁੳਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਉੱਚਿਤ ਉਪਰਾਲੇ ਕੀਤੇ ਜਾ ਸਕਣ।

Leave a Reply