ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸੂਬੇ ਦੀਆਂ ਗੈਰ-ਲਾਭ ਸੰਸਥਾਵਾਂ, ਫਰਸਟ ਨੇਸ਼ਨਜ਼ (First Nations) ਅਤੇ ਮਿਉਂਸੀਪੈਲਟੀਆਂ ਤੋਂ ਇਲਾਵਾ ਹੋਰ ਸੰਸਥਾਵਾਂ ਨੂੰ ਸਰਕਾਰ ਵੱਲੋਂ ਬਿਲਡਿੰਗ ਬੀ.ਸੀ. ਕਮਿਊਨਿਟੀ ਹਾਊਸਿੰਗ ਫ਼ੰਡ ਦਾ ਲਈ ਪਰਪੋਜ਼ਲ ਸਬਮਿਟ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ। 

ਦੱਸ ਦੇਈਏ ਕਿ ਇਹ ਫੰਡ ਘੱਟ ਅਤੇ ਬੇਹੱਦ ਘੱਟ ਆਮਦਨ ਵਾਲੇ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ।

ਇਸ ਸਮੇਂ ਬੋਲਦਿਆਂ ਹਾਊਸਿੰਗ ਮਨਿਸਟਰ ਰਵੀ ਕਾਹਲੋਂ ਨੇ ਕਿਹਾ ਕਿ ਸੂਬਾ ਹਾਊਸਿੰਗ ਸੰਕਟ (Housing Crisis)  ‘ਚੋਂ ਲੰਘ ਰਿਹਾ ਹੈ, ਅਤੇ ਸੀ.ਐੱਚ.ਐੱਫ. ਫੰਡਾਂ ਦਾ ਨਵਾਂ ਰਾਊਂਡ 3500 ਨਵੇਂ ਘਰ ਉਸਾਰ ਕੇ ਬਹੁਤ ਸਾਰੇ ਲੋਕਾਂ ਨੂੰ ਕਿਫ਼ਾਇਤੀ ਘਰ ਮੁਹੱਈਆ ਕਰਵਾਏਗਾ।

ਜ਼ਿਕਰਯੋਗ ਹੈ ਕਿ ਸੀਐੱਚਐੱਫ ਦਾ ਪ੍ਰਬੰਧਨ ਬੀ.ਸੀ ਹਾਊਸਿੰਗ ਦੀ ਦੇਖ-ਰੇਖ ਤਹਿਤ ਹੋਵੇਗਾ।

ਇਹਨਾਂ ਫ਼ੰਡਾਂ ਲਈ ਨਵੰਬਰ ਦੇ ਅੱਧ ਤੱਕ ਪ੍ਰਪੋਜ਼ਲ ਸਵੀਕਾਰ ਕੀਤੇ ਜਾਣਗੇ।ਜਿਸ ਤੋਂ ਬਾਅਦ 3500 ਦੇ ਲਗਭਗ ਯੂਨਿਟ ਸਾਲ 2024 ਦੇ ਸ਼ੁਰੂਆਤੀ ਦੌਰ ‘ਚ ਐਲਾਨ ਦਿੱਤੇ ਜਾਣਗੇ।

Leave a Reply