ਸਰੀ:ਲੰਘੇ ਸ਼ੁਕੱਰਵਾਰ, ਅਦਾਰਾ ਸ਼ੇਰ-ਏ-ਪੰਜਾਬ ਰੇਡੀਓ (Sher-E-Punjab Radio) ਵੱਲੋਂ ਜ਼ਰੂਰਤਮੰਦਾਂ ਲਈ ਭੋਜਨ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸਰੀ ਫ਼ੂਡ ਬੈਂਕ (Surrey Food Bank) ਨਾਲ ਮਿਲਕੇ ਇੱਕ ਮੁਹਿੰਮ ਚਲਾਈ ਗਈ।

ਨਤੀਜਨ ਸ਼ੇਰ-ਏ-ਪੰਜਾਬ ਦੇ ਕਾਫ਼ੀ ਸਾਰੇ ਸਰੋਤਿਆਂ ਵੱਲੋਂ ਪਹੁੰਚ ਕੇ ਇਸ ਦੌਰਾਨ ਲੋੜਵੰਦਾਂ ਦੀ ਸਹਾਇਤਾ ਲਈ ਨਕਦੀ ਅਤੇ ਭੋਜਨ ਸਮੱਗਰੀ ਮੁਹੱਈਆ ਕਰਵਾਈ ਗਈ। 

ਦੱਸ ਦੇਈਏ ਕਿ ਇਸ ਦੌਰਾਨ ਸਰੀ ਫ਼ੂਡ ਬੈਂਕ ਲਈ $3480 ਦੇ ਮੋਨੇਟਰੀ ਦਾਨ ਅਤੇ 2909 ਪੌਂਡ ਭੋਜਨ ਦਾਨ ਮਿਲਿਆ।

ਸ਼ੇਰ-ਏ-ਪੰਜਾਬ ਰੇਡੀਓ ਅਤੇ ਸਰੀ ਫ਼ੂਡ ਬੈਂਕ ਵੱਲੋਂ ਸਾਰੇ ਸੱਜਣਾਂ ਦਾ ਇਸ ਦਾਨ ਲਈ ਧੰਨਵਾਦ ਕੀਤਾ ਜਾਂਦਾ ਹੈ।

 

Leave a Reply