ਵੈਨਕੂਵਰ: ਅੱਜ ਵੈਨਕੂਵਰ (Vancouver) ਵਿਖੇ ਗੈਸ ਕੀਮਤਾਂ (Gas Price) ਵਿੱਚ ਆਈ ਗਿਰਾਵਟ ਕਾਰਨ ਸਾਲ 2023 ਦੇ ਸਭ ਤੋਂ ਘੱਟ ਕੀਮਤ ਦਰਜ ਕੀਤੀ ਗਈ ਹੈ।

ਕੁੱਝ ਸਟੇਸ਼ਨ ਉੱਪਰ ਗੈਸ ਦੀ ਕੀਮਤ $1.65 ਵੇਖਣ ਨੂੰ ਮਿਲੀ ਅਤੇ ਕੁੱਝ ਸਟੇਸ਼ਨ ‘ਤੇ ਇਹ $1.62 ਦਰਜ ਕੀਤੀ ਗਈ ਹੈ।

ਗੈਸ ਐਨਾਲਿਸਟ ਡੈਨ ਮਕਟੀਗ ਦਾ ਕਹਿਣਾ ਹੈ ਕਿ ਇਹ ਕੀਮਤ ਦਸੰਬਰ 2022 ਤੋਂ ਬਾਅਦ ਹੁਣ ਵੇਖੇ ਗਏ ਹਨ।

ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੈਂਟਾ ਕਲਾਜ਼ ਰੈਲੀ ਦੌਰਾਨ ਤਿੰਨ ਤੋਂ ਚਾਰ ਸੈਂਟ ਦਾ ਵਾਧਾ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

Leave a Reply