ਵੈਨਕੂਵਰ: ਫੈਡਰਲ ਸਰਕਾਰ ਅਤੇ ਵੈਨਕੂਵਰ ਸਿਟੀ ‘ਚ ਅੱਜ ਇੱਕ ਸਮਝੌਤਾ ਹੋਇਆ ਹੈ ਜਿਸ ਤਹਿਤ ਅਗਲੇ ਤਿੰਨ ਸਾਲਾਂ ਵਿੱਚ 3,200 ਨਵੇਂ ਹਾਊਸਿੰਗ ਯੂਨਿਟ ਬਣਾਏ ਜਾਣਗੇ।ਜਿਸਦਾ ਐਲਾਨ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਕੀਤਾ ਗਿਆ ਹੈ।ਇਸ ਸਦਕਾ ਅਗਲੇ ਇੱਕ ਦਹਾਕੇ ‘ਚ 40,000 ਨਵੇਂ ਘਰ ਬਣ ਸਕਣਗੇ ਅਤੇ ਵੈਨਕੂਵਰ ‘ਚ ਘਰਾਂ ਦੀ ਪੂਰਤੀ ਹੋਵੇਗੀ।
ਜ਼ਿਕਰਯੋਗ ਹੈ ਕਿ ਹਾਊਸਿੰਗ ਐਕਸਾਲੇਟਰ ਫੰਡ ਦੇ ਤਹਿਤ ਇਸ ਸਮਝੌਤੇ ਦੇ ਚਲਦੇ $115 ਮਿਲੀਅਨ ਮੁਹੱਈਆ ਕਰਵਾਏ ਜਾਣਗੇ,ਤਾਂ ਜੋ ਘਰਾਂ ਦੀ ਉਸਾਰੀ ਨੂੰ ਤੇਜ਼ ਕੀਤਾ ਜਾ ਸਕੇ।ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਬੀਤੇ ਕੱਲ੍ਹ ਤੋਂ ਵੈਨਕੂਵਰ ਪਹੁੰਚੇ ਹੋਏ ਹਨ।
ਬੀਤੇ ਕੱਲ੍ਹ ਜਦੋਂ ਉਹ ਪ੍ਰਾਈਵੇਟ ਫੰਡਰੇਜ਼ਿੰਗ ਲਈ ਵੈਨਕੂਵਰ ਬੇਅਸ਼ੋਰ ਹੋਟਲ ਪਹੁੰਚੇ ਤਾਂ ਸੈਂਕੜੇ ਪ੍ਰਦਰਸ਼ਨਕਾਰੀਆਂ ਵੱਲੋਂ ਇਕੱਠੇ ਹੋ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਅਤੇ ਫਰੀ-ਫਲਸਤੀਨ ਦੇ ਨਾਅਰੇ ਲਗਾਏ ਗਏ।
ਜਿਸਦੇ ਚਲਦੇ ਪੁਲੀਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ।

Leave a Reply