ਦੇਸ਼-ਵਿਦੇਸ਼:ਗਾਜ਼ਾ ਹੈਲਥ ਮਨਿਸਟਰੀ (Gaza Health Ministry) ਵੱਲੋਂ ਅੱਜ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਮੰਗਲਵਾਰ ਨੂੰ ਇਜ਼ਰਾਈਲ (Israel)  ਦੁਆਰਾ ਗਾਜ਼ਾ ਦੇ ਇੱਕ ਅਜਿਹੇ ਹਸਪਤਾਲ ਉੱਪਰ ਹਮਲਾ ਕੀਤਾ ਗਿਆ ਜਿਸ ‘ਚ ਪਨਾਹ ਲੈਣ ਵਾਲੇ ਸੈਂਕੜੇ ਫਲਸਤੀਨੀ ਲੋਕ ਮਾਰੇ ਗਏ ਹਨ।
ਜੇਕਰ ਇਸ ਹਵਾਈ ਹਮਲੇ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ 2008 ਤੋਂ ਬਾਅਦ ਲੜੀਆਂ ਗਈਆਂ ਪੰਜ ਜੰਗਾਂ ਵਿੱਚੋਂ ਹੁਣ ਤੱਕ ਸਭ ਦਾ ਘਾਤਕ ਇਜ਼ਰਾਈਲੀ ਹਮਲਾ ਹੋਵੇਗਾ।
ਗਾਜ਼ਾ ਅਧਿਕਾਰੀਆਂ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਇਜ਼ਰਾਈਲ ਦੁਆਰਾ ਕੀਤੇ ਇਸ ਹਮਲੇ ਵਿੱਚ 500 ਜਣਿਆਂ ਦੀ ਮੌਤ ਹੋ ਗਈ ਹੈ।
ਓਧਰ ਇਜ਼ਰਾਈਲੀ ਫੌਜ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਸਪਤਾਲ ‘ਚ ਹੋਈਆਂ ਮੌਤਾਂ ਦੇ ਸਬੰਧ ਵਿੱਚ ਉਹਨਾਂ ਕੋਲ ਕੋਈ ਵੇਰਵੇ ਨਹੀਂ ਹਨ।
ਜਦੋਂ ਤੋਂ ਦੱਖਣੀ ਗਾਜ਼ਾ ਨੂੰ ਕਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ, ਉਦੋਂ ਤੋਂ ਹੀ ਇਜ਼ਰਾਈਲ ਦੁਆਰਾ ਕੀਤੇ ਹਮਲਿਆਂ ਵਿੱਚ ਦਰਜਨਾਂ ਲੋਕ ਮਾਰੇ ਗਏ ਹਨ।
ਅੱਜ ਤੋਂ 11 ਦਿਨ ਪਹਿਲਾਂ ਹਮਾਸ ਮਿਲੀਟੈਂਟਸ ਦੁਆਰਾ ਇਜ਼ਰਾਈਲ ਉੱਪਰ ਹਮਲਾ ਕੀਤੇ ਜਾਣ ਤੋਂ ਬਾਅਦ ਇਹ ਯੁੱਧ ਸ਼ੁਰੂ ਹੋਇਆ ਹੈ,ਜਿਸ ‘ਚ ਦੋਵੇਂ ਪਾਸੇ 4000 ਤੋਂ ਵਧੇਰੇ ਮੌਤਾਂ ਹੋਣ ਦੀ ਖ਼ਬਰ ਆ ਰਹੀ ਹੈ ਅਤੇ 6 ਕੈਨੇਡੀਅਨ ਵੀ ਮਾਰੇ ਜਾ ਚੁੱਕੇ ਹਨ।

Leave a Reply