ਓਂਟਾਰੀਓ:ਓਂਟਾਰੀਓ (Ontario) ਦੇ ਅਰਲੀ ਚਾਈਲਡਹੁੱਡ ਅਧਿਆਪਕਾਂ (ECEs)  ਨੂੰ ਦੇਸ਼ ਭਰ ਵਿੱਚ ਸਭ ਤੋਂ ਘੱਟ ਅਦਾਇਗੀ ਕੀਤੀ ਜਾ ਰਹੀ ਹੈ।
ਸਾਲ 2022 ‘ਚ ਓਂਟਾਰੀਓ ਵੱਲੋਂ ਰਾਸ਼ਟਰੀ ਪ੍ਰੋਗਰਾਮ ਦੇ ਤਹਿਤ ਫੈਡਰਲ ਸਰਕਾਰ ਨਾਲ ਇੱਕ ਸਮਝੌਤਾ ਕੀਤਾ ਗਿਆ ਸੀ।
ਇਸ ਸਮਝੌਤੇ ਤਹਿਤ $18 ਪ੍ਰਤੀ ਘੰਟਾ ਦਾ ਵੇਜ ਫਲੋਰ ਸੈੱਟ ਕੀਤਾ ਗਿਆ ਸੀ।ਇਸ ਵਿੱਚ ਪ੍ਰਤੀ ਸਾਲ $1 ਦਾ ਵਾਧਾ ਉਦੋਂ ਤੱਕ ਹੋਵੇਗਾ,ਜਦੋਂ ਤੱਕ ਇਹ $25 ਪ੍ਰਤੀ ਘੰਟਾ ਤੱਕ ਨਹੀਂ ਪਹੁੰਚ ਜਾਂਦੀ।
ਪਰ ਅੱਜ ਓਂਟਾਰੀਓ ਦੇ ਅਰਲੀ ਚਾਈਲਡਹੁੱਡ ਐਡੂਕੇਟਰਜ਼ ਐਸੋਸੀਏਸ਼ਨ ਵੱਲੋਂ ਕਿਹਾ ਜਾ ਰਿਹਾ ਹੈ ਕਿ $19 ਪ੍ਰਤੀ ਘੰਟਾ ਦੇ ਹਿਸਾਬ ਨਾਲ ਇਹ ਤਨਖਾਹ ਦੇਸ਼ ਭਰ ਵਿੱਚ ਤੀਜੇ ਨੰਬਰ ‘ਤੇ ਸਭ ਤੋਂ ਘੱਟ ਹੈ।
ਇਹਨਾਂ ਅਧਿਆਪਕਾਂ ਦੀ ਅਗਵਾਈ ਕਰਨ ਵਾਲੇ ਐਡਵੋਕੇਟਸ ਦਾ ਕਹਿਣਾ ਹੈ ਕਿ ਸੂਬਾ ਭਰ ਵਿੱਚ ਮੌਜੂਦ ਸੈਂਟਰ ਬੱਚਿਆਂ ਦੇ ਦਾਕਲੇ ਨੂੰ ਸੀਮਤ ਕਰ ਰਹੇ ਹਨ ਜਾਂ ਫਿਰ ਸੈਂਟਰ ਬੰਦ ਕੀਤੇ ਜਾ ਰਹੇ ਹਨ ਕਿਉਂਕਿ ਇਸ ਸਮੇਂ ਮਹਿਕਮਾ ਸਟਾਫ਼ ਦੀ ਕਮੀ ਨਾਲ ਜੂਝ ਰਿਹਾ ਹੈ।
ਸਟਾਫ਼ ਦੀ ਕਮੀ ਹੋਣ ਦਾ ਕਾਰਨ ਘੱਟ ਤਨਖਾਹਾਂ ਦੱਸਿਆ ਜਾ ਰਿਹਾ ਹੈ।
ਇਹਨਾਂ ਸਮੂਹਾਂ ਵੱਲੋਂ ਰਜਿਸਟਰਡ ਅਰਲੀ ਚਾਈਲਡਹੁੱਡ ਅਧਿਆਪਕਾਂ ਲਈ $30 ਤੋਂ $40 ਪ੍ਰਤੀ ਘੰਟਾ ਅਤੇ ਨਾਨ-ਰਜਿਸਟਰਡ ਅਰਲੀ ਚਾਈਲਡਹੁੱਡ ਅਧਿਆਪਕਾਂ ਦੀ ਸੈਲਰੀ ਲਈ ਮੰਗ ਕੀਤੀ ਜਾ ਰਹੀ ਹੈ।
ਸਿੱਖਿਆ ਮੰਤਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਪੱਤਝੜ ਦੌਰਾਨ ਉਹ ਅਜਿਹੇ ਉਪਰਾਲੇ ਕਰਨਗੇ ਜਿਸ ਸਦਕਾ ਮੁਆਵਜ਼ੇ ‘ਚ ਵਾਧਾ ਹੋ ਸਕੇ।

Leave a Reply