ਕੈਲਗਰੀ:ਕੈਲਗਰੀ ਪੁਲੀਸ (Calgary Police)  ਵੱਲੋਂ ਲੋਕਾਂ ਨੂੰ ਕ੍ਰਿਪਟੋ-ਕਰੰਸੀ (Cryptocurrency) ਨਾਲ ਸਬੰਧਤ ਧੋਖਾਧੜੀ ਨੂੰ ਲੈ ਕੇ ਸਾਵਧਾਨ ਕੀਤਾ ਜਾ ਰਿਹਾ ਹੈ।
ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੈਲਗਰੀ ਵਾਸੀਆਂ ਨੂੰ ਕ੍ਰਿਪਟੋਕਰੰਸੀ ਧੋਖਾਧੜੀ ਦੇ ਮਾਮਲਿਆਂ ‘ਚ $22.5 ਮਿਲੀਅਨ ਦਾ ਚੂਨਾ ਲੱਗ ਚੁੱਕਿਆ ਹੈ।
ਪੁਲਿਸ ਵੱਲੋਂ 340 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
ਪਿਛਲੇ ਸਾਲ ਕੁੱਲ 321 ਅਜਿਹੇ ਮਾਮਲਿਆਂ ‘ਚ ਕੈਲਗਰੀ ਨੂੰ $14 ਮਿਲੀਅਨ ਦਾ ਘਾਟਾ ਪਿਆ ਸੀ।
ਪੁਲੀਸ ਦਾ ਕਹਿਣਾ ਹੈ ਕਿ ਇਹ ਅੰਕੜੇ ਮਹਿਜ਼ ਛੋਟਾ ਜਿਹਾ ਹਿੱਸਾ ਹਨ,ਜਦੋਂ ਕਿ ਬਹੁਤ ਮਾਮਲੇ ਦਰਜ ਹੀ ਨਹੀਂ ਕੀਤੇ ਜਾਂਦੇ।
ਕੈਨੇਡੀਅਨ ਐਂਟੀ-ਫਰੌਡ ਸੈਂਟਰ ਮੁਤਾਬਕ,ਸਾਲ 2022 ‘ਚ ਸਾਈਬਰ ਸਬੰਧਤ ਮਾਮਲਿਆਂ ‘ਚ ਰਾਸ਼ਟਰੀ ਪੱਧਰ ‘ਤੇ $371 ਮਿਲੀਅਨ ਦਾ ਨੁਕਸਾਨ ਪੁੱਜਾ।
ਜ਼ਿਆਦਾਤਾਰ ਮਾਮਲੇ ਘੱਟ ਸਮੇਂ ਇਨਵੈਸਟਮੈਂਟ ਕਰਨ ਦੇ ਬਦਲੇ ਵੱਡੇ ਫਾਇਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।
ਇਸਤੋਂ ਇਲਾਵਾ ਰੁਜ਼ਗਾਰ ਮੋਕੇ,ਰੋਮਾਂਸ ਸਕੈਮ ਅਤੇ ਸਰਕਾਰੀ ਏਜੰਸੀ ਦੱਸ ਕੇ ਧੋਖਾਧੜੀ ਕਰਨ ਵਾਲਿਆਂ ਦੀ ਵੀ ਕਮੀ ਨਹੀ ਹੈ।
ਅਕਤੂਬਰ ਮਹੀਨੇ ਨੂੰ ਸਾਈਬਰ ਧੋਖਾਧੜੀ ਦੇ ਮਾਮਲਿਆਂ ਸਬੰਧੀ ਜਾਗਰੂਕਤਾ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ।
ਪੁਲੀਸ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply