ਦੇਸ਼-ਵਿਦੇਸ਼:ਇਜ਼ਰਾਈਲ -ਹਮਾਸ (Israel-Hamas) ਵਿੱਚਕਾਰ ਸ਼ੁਰੂ ਹੋਏ ਯੁੱਧ ਦਾ ਅੱਜ 11ਵਾਂ ਦਿਨ ਹੈ।
ਪ੍ਰਭਾਵਿਤ ਇਲਾਕਿਆਂ ਵਿੱਚ ਮਾਰੇ ਜਾਣ ਵਾਲੇ ਕੈਨੇਡੀਅਨਾਂ (Canadians) ਦੀ ਗਿਣਤੀ ਵਧ ਕੇ 6 ਹੋ ਗਈ ਹੈ।
ਜਿਸਦੀ ਪੁਸ਼ਟੀ ਅੱਜ ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਿਨੀ ਜੋਲੀ ਵੱਲੋਂ ਕੀਤੀ ਗਈ ਹੈ।
ਉਹਨਾਂ ਵੱਲੋਂ ਅੱਜ ਸਵੇਰੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਵੀ ਪ੍ਰਗਟਾਈ ਗਈ।
ਉਹਨਾਂ ਕਿਹਾ ਹੈ ਕਿ ਜੋ ਕੈਨੇਡਾ ਵਾਸੀ ਪ੍ਰਭਾਵਿਤ ਇਲਾਕਿਆਂ ਤੋਂ ਵਾਪਸ ਆਉਣਾ ਚਾਹੁੰਦੇ ਹਨ,ਉਹ ਗਲੋਬਲ ਅਫੇਅਰ ਕੈਨੇਡਾ ਦੇ ਨਾਲ ਰਾਬਤਾ ਕਰਨ।
ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਵੱਲੋਂ ਵੈਸਟ ਬੈਂਕ ਤੋਂ ਕੱਲ 21 ਜਣਿਆਂ ਨੂੰ ਸੁਰੱਖਿਅਤ ਜੌਰਡਨ ਲਿਆਂਦਾ ਗਿਆ ਹੈ,ਜਿਨਾਂ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀ ਲੈਂਡ ਦੇ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ।
ਬੀਤੇ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿੱਥੇ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਪਡੇਟ ਸਾਂਝੀ ਕੀਤੀ,ਓਥੇ ਹੀ ਕਿਹਾ ਕਿ ਸਰਕਾਰ ਵੱਲੋਂ ਗਾਜ਼ਾ ਵਾਸੀਆਂ ਨੂੰ ਭੋਜਨ, ਪਾਣੀ ਅਤੇ ਹੋਰ ਜ਼ਰੂਰੀ ਸਾਜ਼ੋ-ਸਮਾਨ ਪਹੁੰਚਾਉਣ ਲਈ ਮਾਨਵਤਾਵਾਦੀ ਕੌਰੀਡੌਰ ਦੀ ਮੰਗ ਕੀਤੀ ਜਾ ਰਹੀ ਹੈ।

Leave a Reply