ਕੈਨੇਡਾ:ਹੈਲਥ ਕੈਨੇਡਾ ਵੱਲੋਂ ਪ੍ਰੈਜ਼ੀਡੈਂਟ ਚੁਆਇਸ ਅਤੇ ਟੇਲਰ ਫਾਰਮਜ਼ ਬ੍ਰਾਂਡ ਦੀਆਂ ਸਲਾਦ ਕਿਟਸ ਵਾਪਸ ਬੁਲਾਈਆਂ ਜਾ ਰਹੀਆਂ ਹਨ।

ਦੱਸ ਦੇਈਏ ਕਿ ਇਹ ਵਾਪਸੀ ਲਸਿਟੀਰੀਆ ਕੰਟੈਮੀਨੇਸ਼ਨ ਦੇ ਡਰ ਤੋਂ ਵਾਪਸ ਬੁਲਾਈ ਗਈ ਹੈ।

ਬੀਤੇ ਕੱਲ੍ਹ ਜਾਰੀ ਰਿਕਾਲ ‘ਚ ਲੋਕਾਂ ਨੂੰ ਇਹ ਸਲਾਦ ਨਾ ਖਾਣ ਦੀ ਤਾਕੀਦ ਕੀਤੀ ਗਈ ਹੈ।ਏਜੰਸੀ ਵੱਲੋਂ ਕਿਹਾ ਗਿਆ ਹੈ ਕਿ ਇਹ ਸਲਾਦ ਦਿਸਣ ਵਿੱਚ ਸਧਾਰਨ ਹੀ ਦਿਸੇਗਾ ਪਰ ਇਸਨੂੰ ਖਾਣ ਸਦਕਾ ਬਿਮਾਰ ਹੋਣ ਦਾ ਖ਼ਦਸ਼ਾ ਰਹੇਗਾ।

ਲਿਸਟੀਰੀਆ ਤੋਂ ਪ੍ਰਭਾਵਿਤ ਉਤਪਾਦ 285 ਗ੍ਰਾਮ ਦੇ ਬੈਗ ਅਤੇ 335 ਗ੍ਰਾਮ ਦੇ ਡਬਲ ਬੈਕ ਸ਼ਾਮਲ ਹਨ।ਇਹਨਾਂ ਦੋਵਾਂ ਦੀ ਮਿਆਦ 19 ਫਰਵਰੀ ਤੱਕ ਦੀ ਹੈ,ਪਰ ਇਹਨਾਂ ਦੇ ਨਿਗਲਣ ‘ਤੇ ਪਾਬੰਦੀ ਰਹੇਗੀ।

Leave a Reply