ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸਰਕਾਰ ਦੁਆਰਾ ਨਵਾਂ ਪੇਮੈਂਟ ਮਾਡਲ ਲਾਂਚ ਕੀਤੇ ਜਾਣ ਤੋਂ ਇੱਕ ਸਾਲ ਬਾਅਦ ਸੂਬਾ ਸਰਕਾਰ ਵੱਲੋਂ ਸੂਬੇ ਦੀ ਪ੍ਰਾਇਮਰੀ ਹੈਲਥ ਕੇਅਰ ‘ਚ ਆਏ ਸੁਧਾਰਾਂ ਸਬੰਧੀ ਅਪਡੇਟ ਦਿੱਤੀ ਗਈ ਹੈ।
ਬੀ.ਸੀ. ਸੂਬੇ ਦੇ ਹੈਲਥ ਮਨਿਸਟਰ ਏਡਰੀਅਨ ਡਿਕਸ ਵੱਲੋਂ ਇਸਨੂੰ ਲੈ ਕੇ ਅੱਜ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇੱਕ ਸਾਲ ਪਹਿਲਾਂ ਲਾਂਚ ਕੀਤੇ ਗਏ ਮਾਡਲ ਦੇ ਚਲਦੇ ਸੂਬੇ ਕੋਲ ਪ੍ਰਤੀ ਕੈਪਿਟਾ ਡਾਕਟਰਾਂ ਦੀ ਗਿਣਤੀ ਦੇਸ਼ ਭਰ ‘ਚੋਂ ਸਭ ਤੋਂ ਵੱਧ ਹੋ ਗਈ ਹੈ।
ਇੱਕ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਇਸ ਮਾਡਲ ‘ਚ 4000 ਫੈਮਿਲੀ ਡਾਕਟਰਾਂ ਵੱਲੋਂ ਸਾਈਨ-ਅੱਪ ਕੀਤਾ ਗਿਆ ਹੈ।ਜਿਸ ‘ਚ 500 ਨਵੇਂ ਡਾਕਟਰ ਸ਼ਾਮਲ ਕੀਤੇ ਗਏ।
ਮਨਿਸਟਰ ਡਿਕਸ ਨੇ ਦੱਸਿਆ ਕਿ ਪਹਿਲੇ ਸਾਲ ‘ਚ ਡਾਕਟਰਾਂ ਦੀ ਗਿਣਤੀ ‘ਚ 16.5 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।ਇਸਤੋਂ ਇਲਾਵਾ ਨਰਸ ਪ੍ਰੈਕਟਿਸ਼ਨਰਜ਼ ਦੀ ਗਿਣਤੀ ਵਿੱਚ ਵੀ ਵਾਧਾ ਦੇਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਹੈਲਥ-ਕੇਅਰ ਹਮੇਸ਼ਾ ਤੋਂ ਇੱਕ ਚਿੰਤਾ ਰਿਹਾ ਹੈ,ਅਤੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਇਸ ਵਿੱਚ ਹੋਰ ਵੀ ਵਾਧਾ ਹੋਇਆ ਹੈ।ਪਿਛਲੀ ਗਰਮੀਆਂ ‘ਚ ਮਿਲੇ ਅੰਕੜਿਆਂ ਮੁਤਾਬਕ ਪੰਜ ਬ੍ਰਿਟਿਸ਼ ਕੋਲੰਬੀਅਨ ‘ਚੋਂ ਇੱਕ ਜਣੇ ਕੋਲ ਫੈਮਿਲੀ ਡਾਕਟਰ ਨਹੀਂ ਸੀ।
ਦੱਸ ਦੇਈਏ ਕਿ ਸਰਕਾਰ ਦੁਆਰਾ ਨਵੇਂ ਮਾਡਲ ਤਹਿਤ ਫੁਲ-ਟਾਈਮ ਫੈਮਲੀ ਡਾਕਟਰ ਨੂੰ ਸਾਲਾਨਾ $385,000 ਅਦਾ ਕੀਤੇ ਗਏ ਜਦੋਂ ਕਿ ਪਹਿਲਾਂ $250,000 ਸਾਲਾਨਾ ਸੀ।

Leave a Reply