ਰਿਚਮੰਡ:ਰਿਚਮੰਡ ਵਿਖੇ ਸੁਪਰਵਾਈਜ਼ਡ ਡਰੱਗ ਕੰਜ਼ੱਪਸ਼ਨ ਸਾਈਟ ਬਣਾਉਣ ਨੂੰ ਲੈ ਕੇ ਪੇਸ਼ ਕੀਤੇ ਗਏ ਮਤੇ ਵਿਰੱੁਧ ਸੈਂਕੜੇ ਲੋਕਾਂ ਨੇ ਰਿਚਮੰਡ ਸਿਟੀ ਹਾਲ ਸਾਹਮਣੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ।ਜ਼ਿਕਰਯੋਗ ਹੈ ਕਿ ਸਿਟੀ ਕੌਂਸਲ ਮੈਂਬਰ ਕੈਸ਼ ਹੀਦ ਵੱਲੋਂ ਇਹ ਮਤਾ ਪੇਸ਼ ਕੀਤਾ ਗਿਆ ਸੀ।
ਇਸ ਮਤੇ ਦੇ ਵਿਰੱੁਧ ਸ਼ੁਰੂ ਕੀਤੀ ਗਈ ਪਟੀਸ਼ਨ ‘ਤੇ 17 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਦਸਤਖ਼ਤ ਕੀਤੇ ਗਏ ਹਨ।
ਲੋਕਾਂ ਦਾ ਮੰਨਣਾ ਹੈ ਕਿ ਸਿਟੀ ਅੰਦਰ ਨਸ਼ਿਆਂ ਦੀ ਵਰਤੋਂ ਕਰਨ ਲਈ ਬਣਾਈ ਗਈ ਸਾਈਟ ਸਦਕਾ ਕਮਿਊਨਟੀ ਉੱਪਰ ਬੁਰਾ ਪ੍ਰਭਾਵ ਪਵੇਗਾ।
ਬੀਤੇ ਕੱਲ੍ਹ ਕੀਤੇ ਪ੍ਰਦਰਸ਼ਨ ਦੌਰਾਨ ਜਿੱਥੇ ਲੋਕਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਓਥੇ ਹੀ ਲੋਕੀਂ ਡਰ ਕਾਰਨ ਭਾਵੁਕ ਹੁੰਦੇ ਵੀ ਨਜ਼ਰ ਆਏ।
ਇਸ ਮੌਕੇ ਸਿਟੀ ਮੇਅਰ ਮੈਲਕਮ ਬਰੌਡੀ ਵੱਲੋਂ ਬੋਲਦੇ ਹੋਏ ਕਿਹਾ ਗਿਆ ਕਿ ਸਿਟੀ ਹਾਲ ਦੇ ਸਾਹਮਣੇ ਕੋਈ ਮੇਲਾ ਨਹੀਂ ਲੱਗਿਆ ਹੈ ਜੋ ਇੰਝ ਇਕੱਠ ਕੀਤਾ ਜਾ ਰਿਹਾ ਹੈ।

Leave a Reply