ਬ੍ਰਿਟਿਸ਼ ਕੋਲੰਬੀਆ:ਆਰਥਿਕ ਸਮੱਸਿਆ ‘ਚੋਂ ਲੰਘ ਰਹੇ ਸੂਬਾ ਵਾਸੀਆਂ ਨੂੰ ਮੈਡੀਕਲ ਸਹਾਇਤਾ ਦੇਣ ਵਾਲੀ ਸੰਸਥਾ ਹੋਪ ਏਅਰ ਵੱਲੋਂ ਮੰਗ ‘ਚ ਬੇਹਿਸਾਬ ਵਾਧਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੰਸਥਾ ਹੋਪ ਏਅਰ,ਬੀ.ਸੀ. ਸੂਬੇ ਦੇ ਦੂਰ ਦੁਰਾਡੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਮੈਡੀਕਲ ਸੇਵਾਵਾਂ ਲਈ ਲਿਜਾਉਣ ਸਮੇਂ ਆਉਣ ਵਾਲੇ ਉਡਾਣ ਦੇ ਖਰਚੇ ਤੋਂ ਇਲਾਵਾ ਭੋਜਨ ਅਤੇ ਹੋਰ ਖਰਚਿਆਂ ‘ਚ ਮਦਦ ਕਰਦੀ ਹੈ।

ਪਿਛਲੇ ਸਾਲ ਸੰਸਥਾ ਵੱਲੋਂ 14,132 ਯਾਤਰਾ ਪ੍ਰਬੰਧ ਕੀਤੇ ਗਏ ਹਨ।ਇਹ ਵਾਧਾ ਪਿਛਲੇ ਸਾਲਾਂ ਦੇ ਮੁਕਾਬਲੇ 145 ਫੀਸਦ ਵਧਿਆ ਹੈ।

ਦੱਸ ਦੇਈਏ ਕਿ ਪੇਂਡੂ ਖੇਤਰਾਂ ਤੋਂ ਵੈਨਕੂਵਰ ਤੱਕ ਯਾਤਰਾ ਕਰਨ ਲਈ ਹਜ਼ਾਰਾਂ ਡਾਲਰ ਖ਼ਰਚ ਹੁੰਦੇ ਹਨ।

Leave a Reply