ਵੈਨਕੂਵਰ: ਹਾਈਵੇ-4 (Highway-4) ਰਾਹੀਂ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਟ੍ਰਾਂਸਪੋਰਟ ਮਨਿਸਟਰੀ (Transport Ministry) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਹਾਈਵੇ-4 ਸਵੇਰੇ 8:30 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਬੰਦ ਰਹੇਗਾ।

ਮਨਿਸਟਰੀ ਦਾ ਕਹਿਣਾ ਹੈ ਕਿ ਕੈਮਰੀਓਨ ਲੇਕ ਬਲੱਫ਼ ‘ਤੇ ਚੱਲ ਰਹੇ ਕੰਮ ਕਾਰਨ ਹਾਈਵੇ ਬੰਦ ਕੀਤਾ ਗਿਆ ਹੈ।ਫਰਿੱਜ ਨੁਮਾ ਵੱਡੇ ਪੱਥਰ ਚੁੱਕਣ ਲਈ ਇਹ ਹਾਈਵੇ ਬੰਦ ਕੀਤਾ ਗਿਆ ਹੈ ਤਾਂ ਜੋ ਲੋਕਾਂ ਅਤੇ ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।ਮੰਤਰਾਲੇ ਦਾ ਕਹਿਣਾ ਹੈ ਕਿ ਇਹ ਕੰਮ ਸਭ ਤੋਂ ਵਧੇਰੇ ਚੁਣੌਤੀਪੂਰਨ ਹੈ। 

ਦੱਸ ਦੇਈਏ ਕਿ ਅੱਜ ਦਾ ਕੰਮ ਪੂਰਾ ਹੋਣ ਤੋਂ ਬਾਅਦ ਕੱਲ੍ਹ ਮੁੜ ਤੋਂ ਹਾਈਵੇ-4 ਰੋਜ਼ਾਨਾ ਸਵੇਰੇ 9 ਵਜੇ ਤੋਂ 11:30 ਤੱਕ ਅਤੇ 1:30 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਰੋਜ਼ਾਨਾ ਬੰਦ ਰਹੇਗਾ, ਜਦੋਂ ਤੱਕ ਕੰਮ ਪੂਰਾ ਨਹੀਂ ਹੋ ਜਾਂਦਾ।

Leave a Reply