ਸਰੀ:ਬੀਤੇ ਕੱਲ੍ਹ ਸਵੇਰ ਸਰੀ ਵਿਖੇ ਇੱਕ ਘਰ ਨੂੰ ਲੱਗੀ ਅੱਗ ਦੇ ਚਲਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਸਰੀ ਆਰ.ਸੀ.ਐਮ.ਪੀ. ਨੂੰ ਕੱਲ੍ਹ ਸਵੇਰੇ 6:44 ਵਜੇ ਘਟਨਾ ਦੀ ਰਿਪੋਰਟ ਮਿਲੀ,ਜਿਸ ਉਪਰੰਤ ਪੁਲੀਸ ਅਧਿਕਾਰੀ ਸਨੀਸਾਈਡ ਏਕੜਜ਼ ਅਰਬਨ ਪਾਰਕ ਨੇੜੇ ਪਹੁੰਚੇ।
ਪੁਲੀਸ ਦੇ ਪਹੁੰਚਣ ਤੱਕ ਪੂਰਾ ਘਰ ਅੱਗ ਦੀ ਚਪੇਟ ‘ਚ ਆ ਚੁੱਕਿਆ ਸੀ ਅਤੇ ਫਾਇਰ ਮਹਿਕਮੇ ਦੇ ਮੈਂਬਰਜ਼ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ।
ਅੱਗ ਦੀ ਇਸ ਘਟਨਾ ਦੇ ਦੌਰਾਨ 4 ਜਣੇ ਸੁਰੱਖਿਅਤ ਬਾਹਰ ਆ ਗਏ ਜਦੋਂ ਕਿ ਇੱਕ ਜਣੇ ਦੀ ਮੌਤ ਹੋ ਗਈ।
ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply