ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸੂਬੇ ਦੇ 180 ਤੋਂ ਵੱਧ ਟ੍ਰਾਂਜ਼ਿਟ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ 72 ਘੰਟੇ ਦਾ ਸਟ੍ਰਾੲਕਿ ਨੋਟਿਸ ਦਿੱਤਾ ਗਿਆ ਹੈ ਜੋ ਕਿ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਜਾੱਬ ਐਕਸ਼ਨ ਬੁੱਧਵਾਰ ਸਵੇਰੇ ਅੱਠ ਵਜੇ ਤੋਂ ਲਾਗੂ ਹੋਵੇਗਾ।
ਸੀ.ਯੂ.ਪੀ.ਈ. ਲੋਕਲ 4500,ਕੋਸਟ ਮਾਊਨਟੇਨ ਬਸ ਕੰਪਨੀ ਲਈ ਕੰਮ ਕਰਨ ਵਾਲੇ ਕਾਮਿਆਂ ਦੀ ਨੁਮਾਇੰਦਗੀ ਕਰਦੀ ਹੈ,ਜਿਸ ਦੁਆਰਾ ਪੂਰੇ ਮੈਟਰੋ ਵੈਨਕੂਵਰ ‘ਚ ਟ੍ਰਾਂਜ਼ਿਟ ਆਪਰੇਟ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਹ ਜਾੱਬ ਐਕਸ਼ਨ ਕੋਸਟ ਮਾਊਨਟੇਨ ਸਿਸਟਮ ਦੇ ਸਾਰੇ ਆਪਰੇਸ਼ਨਜ਼ ਨੂੰ ਪ੍ਰਭਾਵਿਤ ਕਰੇਗਾ।
ਯੂਨੀਅਨ ਦਾ ਕਹਿਣਾ ਹੈ ਕਿ ਕਲੈਕਟਿਵ ਐਗਰੀਮੈਂਟ 2022 ‘ਚ ਖ਼ਤਮ ਹੋ ਗਿਆ ਸੀ ਪਰ ਇਸਦੇ ਬਾਵਜੂਦ ਲੰਘੇ ਅਕਤੂਬਰ ਤੱਕ ਕੋਈ ਬਾਰਗੇਨਿੰਗ ਨਹੀਂ ਕੀਤੀ ਗਈ।
ਹਾਲਾਂਕਿ ਕੋਸਟ ਮਾਊਨਟੇਨਜ਼ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬੇਸਿਕ ਤਨਖਾਹ ਆਫ਼ਰ ਕੀਤਾ ਗਿਆ ਹੈ ਜਿਸ ਲਈ ਸੀ.ਐੱਮ.ਬੀ.ਸੀ. ਕਾਮੇ ਰਾਜ਼ੀ ਸਨ।

Leave a Reply