ਓਟਵਾ:ਫੈਡਰਲ ਸਰਕਾਰ (Federal Government)  ਵੱਲੋਂ ਇੱਕ ਖ਼ਾਸ ਪ੍ਰੋਗਰਾਮ ਦੇ ਤਹਿਤ 1000 ਫਲਸਤੀਨੀਆਂ ਨੂੰ ਬੁਲਾਇਆ ਜਾ ਰਿਹਾ ਹੈ।
ਇਹ ਪ੍ਰੋਗਰਾਮ ਅਗਲੇ ਹਫ਼ਤੇ ਤੋਂ ਲਾਂਚ ਕੀਤਾ ਜਾ ਰਿਹਾ ਹੈ।ਇਸ ਪ੍ਰੋਗਰਾਮ ਦੇ ਤਹਿਤ,ਕੈਨੇਡਾ ਵਾਸੀ ਗਾਜ਼ਾ ਪੱਟੀ (Gaza Strip)  ‘ਚ ਰਹਿ ਰਹੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਫਿਰ ਰਿਸ਼ਤੇਦਾਰਾਂ ਨੂੰ ਬੁਲਾ ਸਕਣਗੇ।
ਸਰਕਾਰ ਵੱਲੋਂ ਉਹਨਾਂ ਨੂੂੰ ਤਿੰਨ ਸਾਲਾਂ ਲਈ ਰਫਿਊਜੀ ਸਟੇਟਸ ਦਿੱਤਾ ਜਾਵੇਗਾ।
ਓਥੇ ਹੀ ਹੁਣ ਨੈਸ਼ਨਲ ਕਾਊਂਸਿਲ ਆਫ ਕੈਨੇਡੀਅਨ ਮੁਸਲਿਮ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਪਲਾਈ ਕਰਨ ਵਾਲ਼ਿਆਂ ਲਈ ਕਈ ਕੈਪਿੰਗ ਨਹੀਂ ਕੀਤੀ ਜਾਣੀ ਚਾਹੀਦੀ।
ਸੰਸਥਾ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹਨਾਂ ਦੇ ਸੰਪਰਕ ਵਿੱਚ 1000 ਤੋਂ ਵਧੇਰੇ ਫਲਸਤੀਨੀ ਹਨ ਜੋ ਕਿ ਗਾਜ਼ਾ ਪੱਟੀ ‘ਚ ਰਹਿ ਰਹੇ ਹਨ।
ਜ਼ਿਕਰਯੋਗ ਹੈ ਕਿ ਓਟਵਾ ਦੁਆਰਾ ਅਗਲੇ ਹਫਤੇ ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ,ਜਿਸ ਤਹਿਤ 1000 ਫ਼ਲਸਤੀਨੀਆਂ ਦੇ ਬੇਨਤੀ ਪੱਤਰ ਸਵੀਕਾਰ ਕੀਤੇ ਜਾਣਗੇ।

 

Leave a Reply