ਓੁਂਟਾਰੀਓ:ਓੁਂਟਾਰੀਓ ਹੈਲਥ-ਕੇਅਰ ਵਰਕਰਜ਼ ਦੀ ਨੁਮਇੰਦਗੀ ਕਰਨ ਵਾਲੀ ਯੂਨੀਅਨ ਦੁਆਰਾ ਕੀਤੇ ਇੱਕ ਪੋਲ ‘ਚ ਕਿਹਾ ਜਾ ਰਿਹਾ ਹੈ ਕਿ 40% ਸਿਹਤ ਕਾਮਿਆਂ ਦੁਆਰਾ ਅਗਲੇ ਸਾਲ ਆਪਣੀ ਨੌਕਰੀ ਛੱਡਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਸੀ.ਯੂ.ਪੀ.ਈ. ਦਾ ਕਹਿਣਾ ਹੈ ਕਿ 79% ਕਾਮੇ ਇਸ ਗੱਲ ਨੂੰ ਲੈ ਕੇ ਯਕੀਨ ਰੱਖਦੇ ਹਨ ਕਿ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਇਸ ਸਾਲ ਹੈਲਥ-ਕੇਅਰ ਸਿਸਟਮ ‘ਚ ਕੋਈ ਸੁਧਾਰ ਨਹੀਂ ਕਰੇਗੀ।
ਯੂਨੀਅਨ ਵੱਲੋਂ $1.25 ਬਿਲੀਅਨ ਦਾ ਖ਼ਰਚਾ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ ਤਾਂ ਜੋ ਸਟਾਫਿੰਗ ਲੈਵਲ ‘ਚ ਸੁਧਾਰ ਕੀਤਾ ਜਾ ਸਕੇ ਅਤੇ ਓੁਂਟਾਰੀਓ ਦੇ ਹਸਪਤਾਲਾਂ ਦੀ ਸਮਰੱਥਾ ‘ਚ ਵੀ ਵਾਧਾ ਕੀਤਾ ਜਾਵੇ।

Leave a Reply