ਓਟਵਾ: ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ 

ਦਾ ਕਹਿਣਾ ਹੈ ਕਿ ਕੈਨੇਡਾ ਦੇ ਛੇ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਨਵੇਂ ਘਰਾਂ ਦੀ ਉਸਾਰੀ ਪਿਛਲੇ ਸਾਲ,ਉੱਚ ਪੱਧਰ ‘ਤੇ ਸਥਿਰ ਰਹੀ ਹੈ,ਜਿਸਦਾ ਕਾਰਨ ਨਵੇਂ ਅਪਾਰਟਮੈਂਟਸ ‘ਚ ਹੋਇਆ ਵਾਧਾ ਮੰਨਿਆ ਜਾ ਰਿਹਾ ਹੈ।

ਹਾਲਾਂਕਿ ਕਿਰਾਏ ਦੇ ਘਰਾਂ ਦੀ ਮੰਗ ਅਜੇ ਵੀ ਸਪਲਾਈ ਤੋਂ ਜ਼ਿਆਦਾ ਹੈ। 

ਏਜੰਸੀ ਮੁਤਾਬਕ ਟੋਰਾਂਟੋ,ਵੈਨਕੂਵਰ,ਮਾਂਟਰੀਅਲ,ਕੈਲਗਰੀ,ਐਡਮਿੰਟਨ ਅਤੇ ਓਟਵਾ ‘ਚ ਕੰਬਾਈਂਡ ਹਾਊਸਿੰਗ ਦੀ ਸ਼ੁਰੂਆਤ ਸਾਲ 2022 ਦੇ ਮੁਕਾਬਲੇ ਅੱਧਾ ਫੀਸਦ ਘਟੀ ਹੈ।

ਇਸ ਤੋਂ ਇਲਾਵਾ ਨਵਾਂ ਸਿੰਗਲ ਡਿਟੈਚਡ ਘਰਾਂ ਦੀ ਉਸਾਰੀ ‘ਚ 2022 ਦੇ ਮੁਕਾਬਲੇ 20 ਫੀਸਦ ਕਮੀ ਆਈ ਹੈ।ਜਿਸਦਾ ਕਾਰਨ ਕਰਜ਼ੇ ਦੀ ਕੀਮਤਾਂ ‘ਚ ਉੱਚੀਆਂ ਵਿਆਜ ਦਰਾਂ ਮੰਨਿਆ ਜਾ ਰਿਹਾ ਹੈ।

Leave a Reply