ਬ੍ਰਿਟਿਸ਼ ਕੋਲੰਬੀਆ:ਟ੍ਰਾੰਸਲਿੰਕ  ਦੇ  ਸਾਲ 2024 ਦੇ ਇਨਵੈਸਟਮੈਂਟ ਯੋਜਨਾ ਦੇ ਅਧੀਨ 1 ਜੁਲਾਈ ਤੋਂ ਕਿਰਾਏ ‘ਚ 5 ਸੈਂਟਸ ਤੋਂ 10 ਸੈਂਟਸ ਦਾ ਵਾਧਾ ਕੀਤਾ ਜਾ ਰਿਹਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਗਿਣਤੀ ਵਧਣ ਦੇ ਚਲਦੇ ਹੋਰ ਬੱਸਾਂ ਚਲਾਈਆਂ ਜਾਣਗੀਆਂ।

ਜ਼ਿਕਰਯੋਗ ਹੈ ਕਿ ਵੈਨਕੂਵਰ,ਸਰੀ ਅਤੇ ਲੈਂਗਲੀ ‘ਚ ਬੱਸਾਂ ਦੀ ਗਿਣਤੀ ਵਧਾਈ ਜਾਵੇਗੀ।

ਟ੍ਰਾੰਸਲਿੰਕ  ਵੱਲੋਂ ਬੇਸ਼ੱਕ ਕਿਰਾਏ ‘ਚ ਵਾਧਾ ਕੀਤਾ ਜਾਵੇਗਾ ਪਰ ਨਾਲ ਹੀ ਕਿਹਾ ਗਿਆ ਕਿ ਇਸ ਸਮੇਂ ਕੰਪਨੀ ਜਿਸ ਘਾਟੇ ‘ਚੋਂ ਗੁਜ਼ਰ ਰਹੀ ਹੈ,ਉਸਦਾ ਹੱਲ ਕਿਰਾਏ ‘ਚ ਵਾਧਾ ਕਰਨਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਕਿਰਾਏ ‘ਚ ਵਾਧਾ ਕਰਨ ਨੂੰ ਲੈ ਕੇ ਵੈਨਕੂਵਰ ਸਕੂਲ ਬੋਰਡ ਦੇ ਟਰੱਸਟੀ ਵੱਲੋਂ ਵੀ ਵਿਰੋਧ ਪ੍ਰਗਟਾਇਆ ਗਿਆ ਹੈ।

ਉਹਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਇਸ ਦੌਰ ‘ਚ ਕਿਰਾਏ ‘ਚ ਕੀਤਾ ਵਾਧਾ ਉਨਾਂ ਲੋਕਾਂ ਦੀ ਜੇਬ ‘ਤੇ ਭਾਰ ਪਾਵੇਗਾ ਜੋ ਕਿ ਆਪਣਾ ਭੋਜਨ ਜੁਟਾਉਣ ਲਈ ਵੀ ਸੰਘਰਸ਼ ਕਰ ਰਹੇ ਹਨ।

Leave a Reply