ਵੈਨਕੂਵਰ: ਲੰਘੇ ਸ਼ੁੱਕਰਵਾਰ ਨੂੰ ਸਾਊਥ ਵੈਨਕੂਵਰ ਵਿਖੇ 24 ਸਾਲਾ ਦੇ ਇੱਕ ਇੰਟਰਨੈਸ਼ਨਲ ਸਟੂਡੈਂਟ ਦਾ ਕਤਲ ਕੀਤੇ ਜਾਣ ਦੀ ਖ਼ਬਰ ਆ ਰਹੀ ਹੈ।ਉਕਤ ਵਿਦਿਆਰਥੀ ਭਾਰਤ ਦੇ ਹਰਿਆਣਾ ਤੋਂ ਸੀ।
ਜਾਣਕਾਰੀ ਮੁਤਾਬਕ ਵੈਨਕੂਵਰ ਨੂੰ ਸ਼ੁੱਕਰਵਾਰ ਰਾਤ 11 ਵਜੇ ਦੇ ਕਰੀਬ ਈਸਟ 55 ਐਵੀਨਿਊ ਅਤੇ ਮੇਨ ਸਟ੍ਰੀਟ ਨੇੜੇ ਗੋਲੀਆਂ ਚੱਲਣ ਦੀ ਅਵਾਜ਼ ਤੋਂ ਬਾਅਦ ਜਾਣਕਾਰੀ ਦਿੱਤੀ ਗਈ।
ਪੁਲੀਸ ਮੌਕੇ ‘ਤੇ ਪਹੁੰਚੀ ਅਤੇ 24 ਸਾਲਾ ਵਿਦਿਆਰਥੀ ਚਿਰਾਗ ਅੰਤਿਲ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ।
ਮ੍ਰਿਤਕ ਦੇ ਭਰਾ ਰੋਮਿਤ ਅੰਤਿਲ ਦਾ ਕਹਿਣਾ ਹੈ ਕਿ ਚਿਰਾਗ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਕਿਸੇ ਨਾਲ ਕੋਈ ਝਗੜ੍ਹਾ ਹੋਇਆ ਸੀ।
ਜ਼ਿਕਰਯੋਗ ਹੈ ਕਿ ਸਤੰਬਰ 2022 ‘ਚ ਚਿਰਾਗ ਵੈਨਕੂਵਰ ਆਇਆ ਸੀ ਅਤੇ ਕੁੱਝ ਮਹੀਨੇ ਪਹਿਲਾਂ ਹੀ ਉਸ ਵੱਲੋਂ ਯੂਨੀਵਰਸਟੀ ਆੱਫ ਕੈਨੇਡਾ ਵੈਸਟ ਤੋਂ ਐੱਮ.ਬੀ.ਏ. ਦੀ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਵਰਕ ਪਰਮਿਟ ‘ਤੇ ਕੰਮ ਕਰ ਰਿਹਾ ਸੀ।
ਕਿਹਾ ਜਾ ਰਿਹਾ ਹੈ ਕਿ ਉਹ 14 ਘੰਟੇ ਦੀ ਸ਼ਿਫ਼ਟ ਲਗਾਕੇ ਆਪਣੇ ਕੰਮ ਤੋਂ ਵਾਪਸ ਪਰਤਿਆ ਸੀ ਅਤੇ ਰੋਟੀ ਖਾਣ ਤੋਂ ਬਾਅਦ ਅਰਾਮ ਕਰਨ ਦੀ ਬਜਾਏ ਉਹ ਘੁੰਮਣ ਜਾਣ ਲਈ ਜਿਉਂ ਹੀ ਆਕੇ ਆਪਣੀ ਗੱਡੀ ‘ਚ ਬੈਠਿਆ ਤਾਂ ਉਸ ਉੱਪਰ ਗੋਲੀ ਚਲਾ ਦਿੱਤੀ ਗਈ ਅਤੇ ਉਸਦੀ ਮੌਤ ਹੋ ਗਈ।
ਚਿਰਾਗ ਦੇ ਵੈਨਕੂਵਰ ਰਹਿੰਦੇ ਦੋਸਤ ਦਾ ਕਹਿਣਾ ਹੈ ਕਿ ਚਿਰਾਗ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਅਤੇ ਇਹ ਇੱਕ ਐਕਸੀਡੈਂਟਲ ਮੌਤ ਹੋ ਸਕਦੀ ਹੈ।
ਪੁਲੀਸ ਵੱਲੋਂ ਇਸਨੂੰ ਲੈ ਕੇ ਜਾਂਚ ਕਰ ਰਹੀ ਹੈ ਅਤੇ ਇਸ ਸਬੰਧ ‘ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।

 

Leave a Reply