ਓਟਵਾ:ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 28 ਪੰਨਿਆਂ ਦਾ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ,ਜਿਸ ‘ਚ ਘਰਾਂ ਦੀ ਕਿੱਲਤ ਨਾਲ ਨਜਿੱਠਣ ਲਈ ਘਰਾਂ ਦੀ ਵੱਧ ਤੋਂ ਵੱਧ ਉਸਾਰੀ ਕਰਨ ਲਈ ਯੋਜਨਾ ਬਣਾਈ ਗਈ ਹੈ।

ਜਿਸ ‘ਚ ਨਵੇਂ ਟੈਕਸ ਇਨਸੈਂਟਿਵਸ ਵੀ ਸ਼ਾਮਲ ਕੀਤੇ ਗਏ ਹਨ।

ਪ੍ਰੀ-ਬਜਟ ਦੇ ਐਲਾਨ ‘ਚ $1.25 ਬਿਲੀਅਨ ਦੇ ਫੰਡਾਂ ਦਾ ਐਲਾਨ ਕੀਤਾ ਗਿਆ ਹੈ,ਤਾਂ ਜੋ ਘਰਾਂ ਦੀ ਕਿੱਲਤ ਸਦਕਾ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਹੱਲ੍ਹ ਕੀਤਾ ਜਾ ਸਕੇ।

ਅਤੇ ਕੈਨੇਡਾ ਭਰ ‘ਚ ਪਬਲਿਕ ਜ਼ਮੀਨ ਉੱਪਰ ਵੱਧ ਤੋਂ ਵੱਧ ਘਰਾਂ ਦੀ ਉਸਾਰੀ ਕੀਤੀ ਜਾ ਸਕੇ।

ਓਥੇ ਹੀ ਸਿਆਸੀ ਗਲਿਆਰਿਆਂ ‘ਚ ਚਰਚਾ ਹੋ ਰਹੀ ਹੈ ਕਿ ਲਿਬਰਲਜ਼ ਦੁਆਰਾ ਉਸ ਗਰਾਊਂਡ ਨੂੰ ਮੁੜ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,

ਜੋ ਕੰਜ਼ਰਵੇਟਿਵ ਪਾਰਟੀ ਦੁਆਰਾ ਵਧ ਰਹੇ ਕੌਸਟ ਆਫ਼ ਲਿਵਿੰਗ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦੁਆਰਾ ਖੁੱਸ ਗਈ ਸੀ।                                                                

Leave a Reply