ਪ੍ਰੈਸ ਰਿਲੀਜ਼:ਇਜ਼ਰਾਈਲ (Israel)  ਵੱਲੋਂ ਸੋਮਵਾਰ ਰਾਤ ਨੂੰ ਗਾਜ਼ਾ (Gaza) ਉੱਪਰ ਹਵਾਈ ਹਮਲੇ ਕਰ ਬੰਬਾਰੀ ਜਾਰੀ ਰੱਖੀ ਗਈ।

ਇਜ਼ਰਾਈਲੀ ਸੈਨਿਕਾਂ ਦੁਆਰਾ ਫਲਸਤੀਨੀ ਇਨਕਲੇਵ ਦੇ ਅੰਦਰ ਜਾਕੇ ਜ਼ਮੀਨੀ ਹਮਲਾ ਵੀ ਕੀਤਾ ਗਿਆ।

ਸਥਾਨਕ ਵਾਸੀਆਂ ਮੁਤਾਬਕ ਜਿੱਥੇ ਇਜ਼ਰਾਈਲੀ ਜਹਾਜ਼ ਦੁਆਰਾ ਰਾਤੋੋ-ਰਾਤ ਲੈਬੇਨਾਨ ਦੇ ਦੱਖਣੀ ਹਿੱਸੇ ‘ਤੇ ਹਮਲਾ ਕੀਤਾ ਗਿਆ,ਓਥੇ ਹੀ ਵੈਸਟ ਬੈਂਕ ‘ਚ ਫ਼ਲਸਤੀਨੀਆਂ ਨਾਲ ਲੜਾਈ ਜਾਰੀ ਰਹੀ। 

ਗਾਜ਼ਾ ‘ਚ ਇਸ ਯੁੱਧ ਨਾਲ ਮਾਰੇ ਜਾਣ ਵਾਲਿਆਂ ਦੀ ਗਿਣਤੀ ਵਧ ਕੇ 5100 ਹੋ ਗਈ ਹੈ।

ਮਰਨ ਵਾਲਿਆਂ ‘ਚ 40 ਫੀਸਦ ਗਿਣਤੀ ਬੱਚਿਆਂ ਦੀ ਹੈ।

ਹਜ਼ਾਰਾਂ ਇਮਾਰਤਾਂ ਢਹਿ-ਢੇਰੀ ਹੋ ਚੁੱਕੀਆਂ ਹਨ।

ਇੱਕ ਮਿਲੀਅਨ ਤੋਂ ਵਧੇਰੇ ਲੋਕ ਬੇਘਰ ਹੋ ਚੁੱਕੇ ਹਨ।

ਓਧਰ ਇਜ਼ਰਾਈਲ ਦੇ ਅਧਿਕਾਰੀਆਂ ਮੁਤਾਬਕ 1400 ਇਜ਼ਰਾਈਲੀ ਲੋਕ ਇਸ ਲੜਾਈ ‘ਚ ਮਾਰੇ ਜਾ ਚੁੱਕੇ ਹਨ।

Leave a Reply