ਬ੍ਰਿਟਿਸ਼ ਕੋਲੰਬੀਆ:ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਪ੍ਰਵਾਸੀਆਂ ਦੇ ਹਿੱਤ ‘ਚ ਅਹਿਮ ਕਦਮ ਚੁੱਕਿਆ ਹੈ।ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਵੱਲੋਂ ਅੱਜ ਵਰਕਫੋਰਸ ਡਿਵੈਲਪਮੈਨਟ ਮਨਿਸਟਰ ਐਂਡਰਿਊ ਮਰਸੀਅਰ ਸਮੇਤ ਇੱਕ ਅਜਿਹਾ ਕਾਨੂੰਨ (Legislation) ਲਿਆਂਦਾ ਗਿਆ ਹੈ ਜੋ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਅੰਤਰਰਾਸ਼ਟਰੀ ਸਿੱਖਿਅਕ ਪੇਸ਼ੇਵਰਾਂ ਦੇ ਪ੍ਰਮਾਣ ਪੱਤਰਾਂ (Credentials)  ਦੀ ਪਛਾਣ ਕਰੇਗਾ।

ਜਿਸ ਸਦਕਾ ਪ੍ਰਵਾਸੀਆਂ ਨੂੰ ਨੌਕਰੀ ਲੈਣੀ ਹੋਰ ਵੀ ਸੌਖੀ ਹੋਵੇਗੀ।

ਇਸ ਕਾਨੂੰਨ ਤਹਿਤ ਹੋਰਨਾਂ ਦੇਸ਼ਾਂ ਤੋਂ ਪ੍ਰਾਪਤ ਕੀਤੀਆਂ ਡਿਗਰੀਆਂ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਪਛਾਣ ਦਿੱਤੀ ਜਾਵੇਗੀ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਕਾਨੂੰਨ ਦੇ ਆਉਣ ਨਾਲ ਅਗਲੇ ਇੱਕ ਦਹਾਕੇ ‘ਚ ਮਿਲੀਅਨ ਨੌਕਰੀਆਂ ਪੈਦਾ ਹੋਣਗੀਆਂ।

ਜੋ ਕਿ ਹੋਰਨਾਂ ਦੇਸ਼ਾਂ ਤੋਂ ਆਏ ਸਿੱਖਿਅਕ ਪੇਸ਼ੇਵਰਾਂ ਨੂੰ ਦਿੱਤੀਆਂ ਜਾਣਗੀਆਂ।

ਸੂਬਾ ਸਰਕਾਰ ਵੱਲੋਂ 10 ਅਕਤੂਬਰ ਨੂੰ ਇਸ ਕਾਨੂੰਨ ਬਾਰੇ ਐਲਾਨ ਕੀਤਾ ਗਿਆ ਸੀ।

Leave a Reply