ਵੈਨਕੁਵਰ:ਬੀਤੇ ਕੱਲ੍ਹ ਰਾਤ ਵੈਨਕੂਵਰ (Vancouver) ਸਿਟੀ ਵਿਖੇ ਫ਼ਲਸਤੀਨੀਆਂ (Palestine) ਦੇ ਸਮਰਥਨ ‘ਚ ਰੈਲੀ ਕੱਢੀ ਗਈ।

ਇਹ ਰੈਲੀ ‘ਪੇਲੇਸਟੀਨ ਯੂਥ ਮੂਵਮੈਂਟ” ਦੁਆਰਾ ਵੈਨਕੂਵਰ ਸਿਟੀ ਹਾਲ ਤੋਂ ਸ਼ੁਰੂ ਕਰਕੇ ਸ਼ਹਿਰ ਦੇ ਬਾਕੀ ਹਿੱਸਿਆਂ ਤੱਕ ਲਿਜਾਈ ਗਈ।

ਰੈਲੀ ਗਰੱਪ ਦਾ ਕਹਿਣਾ ਹੈ ਕਿ ਇਹ ਰੈਲੀ ਵੈਨਕੂਵਰ ਮੇਅਰ ਕੇਨ ਸਿਮ ਦੇ ਵਿਰੋਧ ਵਿੱਚ ਕੱਢੀ ਗਈ ਹੈ,ਜਿਨਾਂ ਵੱਲੋਂ ਬੀਤੇ ਦਿਨੀਂ ਇਜ਼ਰਾਈਲ ਦੇ ਸਮਰਥਨ ‘ਚ ਕੱਢੀ ਜਾਣ ਵਾਲੀ ਰੈਲੀ ‘ਚ ਸ਼ਾਮਲ ਹੋ ਕੇ ਸਮਰਥਨ ਦਿੱਤਾ ਗਿਆ।

ਫਲਸਤੀਨੀ ਸਮਰਥਕਾਂ ਵੱਲੋਂ ਇਸ ਕਤਲੇਆਮ ਨੂੰ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ।

ਵੈਨਕੂਵਰ ਪੁਲਿਸ ਵਿਭਾਗ ਵੱਲੋਂ ਪ੍ਰਦਰਸ਼ਨ ਦੇ ਕਾਰਨ ਕੱਲ ਸ਼ਾਮ ਕੈਂਬੀ ਅਤੇ ਮੇਨ ਸਟਰੀਟ ਦੇ ਵਿਚਕਾਰ ਪੈਂਦੇ ਵੈਸਟ 12 ਐਵੀਨਿਊ ‘ਤੇ ਆਵਾਜਾਈ ਵੀ ਬੰਦ ਰੱਖੀ ਗਈ।  

 

Leave a Reply