ਕੇਲੋਨਾ:ਸਾਲ 2021 ਚ ਵਾਪਰੇ ਕ੍ਰੇਨ ਹਾਦਸੇ ‘ਚ ਕੇਲੋਨਾ ਆਰ.ਸੀ.ਐੱਮ.ਪੀ. ਵੱਲੋਂ ਆਪਣੀ ਤਫ਼ਤੀਸ਼ ਪੂਰੀ ਕਰ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਹਾਦਸੇ ‘ਚ ਪੰਜ ਜਣਿਆਂ ਦੀ ਮੌਤ ਹੋ ਗਈ ਸੀ,ਅਤੇ ਪੁਲੀਸ ਵੱਲੋਂ ਇਸ ਮਾਮਲੇ ਦੇ ਸਬੰਧ ‘ਚ ਦੋਸ਼ਾਂ ਦੇ ਸੁਝਾਅ ਦਿੱਤੇ ਗਏ ਹਨ।
ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੂੰ ਅੱਜ ਰਿਪੋਰਟ ਜਮਾਂ ਕਰਵਾਈ ਗਈ ਹੈ ਅਤੇ ਦੋਸ਼ ਕਿਸ ਉੱਪਰ ਲੱਗੇ ਹਨ ਇਸਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਦੱਸ ਦੇਈਏ ਕਿ 12 ਜੁਲਾਈ,2021 ਨੂੰ ਕੇਲੋਨਾ ਡਾਊਨਟਾਊਨ ਕੋਰ ‘ਚ ਇੱਕ ਨਿਰਮਾਣ ਅਧੀਨ ਸਾਈਟ ‘ਤੇ ਕ੍ਰੇਨ,ਨਾਲ ਲੱਗਦੀ ਇਮਾਰਤ ਉੱਪਰ ਜਾ ਡਿੱਗੀ ਸੀ।
ਮੁੱਢਲੀ ਜਾਣਕਾਰੀ ‘ਚ ਚਾਰ ਜਣਿਆਂ ਦੇ ਮਰਨ ਦੀ ਖ਼ਬਰ ਸੀ ਅਤੇ ਬਾਅਦ ‘ਚ ਇੱਕ ਜਣੇ ਦੇ ਹੋਰ ਮਾਰੇ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਪੰਜ ਹੋ ਗਈ ਸੀ।
ਹਾਦਸਾ ਗ੍ਰਸਤ ਲੋਕਾਂ ਨੂੰ ਕੱਢਣ ਲਈ ਸਿਟੀ ‘ਚ ਸਟੇਟ ਆਫ ਐਮਰਜੈਂਸੀ ਵੀ ਲਾਗੂ ਕੀਤੀ ਗਈ ਸੀ।

Leave a Reply