ਬ੍ਰਿਟਿਸ਼ ਕੋਲੰਬੀਆ:ਬੀ.ਸੀ. ਦੀ ਐੱਨਡੀਪੀ ਸਰਕਾਰ ਵੱਲੋਂ ਪਿਛਲੇ ਸਾਲ ਮੰਤਰਾਲੇ ਦੀ ਇਸ਼ਤਿਹਾਰਬਾਜ਼ੀ ਮੁਹਿੰਮ ਬਣਾਉਣ ਲਈ $6.3 ਮਿਲੀਅਨ ਖਰਚ ਕੀਤੇ ਗਏ।
ਇਹ ਕੁੱਲ ਲਾਗਤ ਫੀਸ ਅਤੇ ਖ਼ਰਚੇ ਮਿਲਾ ਕੇ ਹੈ ਜਿਸ ‘ਚ ਸਹਿ-ਠੇਕੇਦਾਰ ਦੀ ਲਾਗਤ ਅਤੇ ਏਜੰਸੀ ਦੀ ਲਾਗਤ ਸ਼ਾਮਲ ਹੈ।
ਜਾਣਕਾਰੀ ਦੇ ਅਧਿਕਾਰ ਤਹਿਤ ਹਾਸਲ ਕੀਤੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ 14 ਸਪਲਾਇਰਜ਼ ਨੂੰ 63 ਅਸਾਈਨਮੈਂਟ ਦਿੱਤੀਆਂ ਗਈਆਂ ਸਨ,ਜਿਨਾਂ ‘ਚ ਜੀਐੱਸਟੀ ਸ਼ਾਮਲ ਨਹੀਂ ਹੈ।
ਕਮਿਊਨੀਕੇਸ਼ਨ ਗਰੁੱਪ ਦੇ ਸਪਲਾਇਰਜ਼ ਦੁਆਰਾ 14 ਅਸਾਈਨਮੈਂਟਸ ਲਈ ਕੁੱਲ $8,81000 ਹਾਸਲ ਕੀਤੇ ਗਏ।
ਓਥੇ ਹੀ ਸੈਂਟਰਲ ਸਰਕਾਰ ਦਾ ਤਿੰਨ ਸਾਲਾਂ ‘ਚ ਇਸ਼ਤਿਹਾਰਬਾਜ਼ੀ ਦਾ ਖ਼ਰਚਾ ਦੁੱਗਣਾ ਹੋ ਗਿਆ ਹੈ।
ਸਾਲ 2018-2019 ‘ਚ ਜਿੱਥੇ ਇਹ ਖ਼ਰਚਾ $12.4 ਮਿਲੀਅਨ ਸੀ,ਓਥੇ ਹੀ ਸਾਲ 2021-2022 ‘ਚ ਇਹ ਖ਼ਰਚਾ $26.7 ਮਿਲੀਅਨ ਦਰਜ ਕੀਤਾ ਗਿਆ ਹੈ।

Leave a Reply