ਓਟਵਾ: ਮੈਨੂਲਾਈਫ਼ ਫਾਈਨਾਂਸ਼ੀਅਲ ਵੱਲੋਂ ਪਿਛਲੇ ਹਫ਼ਤੇ ਇੱਕ ਸਟੇਟਮੈਂਟ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਲਾੱਬਲੌਅ ਫਾਰਮੇਸੀ ਉੱਪਰ ਹੀ  ਪ੍ਰਸਕ੍ਰਿਪਸ਼ਨ ਡਰੱਗ ਕਵਰ ਕੀਤੀ ਜਾਵੇਗੀ।

ਪਰ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਡਰੱਗ ਪ੍ਰਸਕ੍ਰਿਪਸ਼ਨ ਕਿਸੇ ਵੀ ਫਾਰਮੇਸੀ ਉੱਪਰ ਲਿਆ ਜਾ ਸਕੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਦੀ ਇੰਸ਼ੋਰੈਂਸ਼ ਕੰਪਨੀ ਵੱਲੋਂ ਕੀਤੀ ਡੀਲ ਤੋਂ ਬਾਅਦ ਕੰਪਨੀ ਦੇ ਗਾਹਕਾਂ ਵੱਲੋਂ ਪ੍ਰੋਟੈਸਟ ਸ਼ੁਰੂ ਕੀਤਾ ਗਿਆ ਸੀ ਅਤੇ ਫੈਡਰਲ ਮਨਿਸਟਰੀ ਵੱਲੋਂ ਵੀ ਇਸ ਨੂੰ ਲੈ ਕੇ ਅਵਾਜ਼ ਚੁੱਕੀ ਗਈ।

ਮੈਨੂਲਾਈਫ਼ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਾਰੀਆਂ ਚਿੰਤਾਵਾਂ ਨੂੰ ਸੁਣਿਆ ਗਿਆ ਹੈ ਅਤੇ ਉਸਦੇ ਅਧਾਰ ‘ਤੇ ਹੀ ਬਦਲਾਅ ਕੀਤਾ ਗਿਆ ਹੈ,ਜਿਸ ਤਹਿਤ ਹੁਣ ਕੰਪਨੀ ਦੇ ਗਾਹਕ ਕਿਸੇ ਵੀ ਫਾਰਮੇਸੀ ਤੋਂ ਆਪਣਾ ਕਵਰ ਹਾਸਲ ਕਰ ਸਕਣਗੇ।

 

Leave a Reply