ਵੈਨਕੂਵਰ:ਵਾਈਟ ਰਾੱਕ ਸਥਿਤ ਪੀਚ ਆਰਚ ਹਸਪਤਾਲ ਵਿਖੇ ਨਵਾਂ ਮੈਂਟਲ ਹੈਲਥ ਅਤੇ ਸਬਸਟਾਂਸ ਯੂਜ਼ ਟ੍ਰੀਟਮੈਂਟ ੲਰੀਆ ਖੋਲਿਆ ਗਿਆ ਹੈ।

ਇਹ ਫੈਸਿਲਟੀ ਐਮਰਜੈਂਸੀ ਡਿਪਾਰਟਮੈਂਟ ਦੇ ਪਸਾਰ ਅਧੀਨ ਹੀ ਕੀਤੀ ਗਈ ਹੈ।

ਬੀ.ਸੀ. ਦੇ ਹੈਲਥ ਮਨਿਸਟਰ ਏਡਰੀਅਨ ਡਿਕਸ ਨੇ ਇਸ ਮੌਕੇ ਬੋਲਦੇ ਕਿਹਾ ਕਿ ਇਹ ਸਥਾਨਕ ਵਾਸੀਆਂ ਲਈ ਬੇਹੱਦ ਲੋੜੀਂਦੀ ਫੈਸਿਲਟੀ ਹੈ।

ਕਿਉਂਕਿ ਅਬਾਦੀ ਲਗਾਤਾਰ ਵਧ ਰਹੀ ਹੈ।ਨਤੀਜਨ ਹੈਲਥ-ਕੇਅਰ ਸੇਵਾਵਾਂ ਦੀ ਮੰਗ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਨਸੰਖਿਆ ‘ਚ ਹੋ ਰਹੇ ਲਗਾਤਾਰ ਵਾਧੇ ਦੇ ਕਾਰਨ ਕਈ ਹਸਪਤਾਲ ਦੇ ਕਈ ਏਰੀਆ ‘ਚ ਇਨਵੈਸਟਮੈਂਟ ਕੀਤੀ ਗਈ ਹੈ।

ਦੱਸ ਦੇਈਏ ਕਿ ਕਿ ਐਕਸਪੈਂਡੇਡ ਐਮਰਜੈਂਸੀ ਡਿਪਾਰਟਮੈਂਟ ਜਨਵਰੀ 2022 ‘ਚ ਖੋਲਿਆ ਗਿਆ ਅਤੇ ਅਪ੍ਰੈਲ 2022 ਤੋਂ ਮਾਰਚ 2023 ‘ਚ 58,000 ਮਰੀਜ਼ਾਂ ਨੂੰ ਸਹਾਇਤਾ ਮਿਲੀ,ਜੋ ਕਿ ਉਸਤੋਂ ਪਹਿਲਾਂ ਵਾਲੇਸਾਲ ਦੇ ਮੁਕਾਬਲੇ 10% ਵੱਧ ਰਿਹਾ।

Leave a Reply