ਬ੍ਰਿਟਿਸ਼ ਕੋਲੰਬੀਆ:ਪੋਸਟ ਸੈਕੰਡਰੀ ਐਜੂਕੇਸ਼ਨ ਮਨਿਸਟਰ ਸੇਲੀਨਾ ਰੋਬਿਨਸਨ ਆਪਣੇ ਹੀ ਇੱਕ ਬਿਆਨ ਨੂੰ ਲੈ ਕੇ ਕਸੂਤੇ ਫਸੇ ਨਜ਼ਰ ਆ ਰਹੀ ਹੈ।

ਪਿਛਲੇ ਹਫਤੇ ਮਨਿਸਟਰ ਰੋਬਿਨਸਨ ਵੱਲੋਂ ਕਿਹਾ ਗਿਆ ਗਿਆ ਸੀ ਕਿ ਇਜ਼ਰਾਈਲ ਇੱਕ ਗਰੀਬ ਧਰਤੀ ਦਾ ਟੁਕੜਾ ਹੈ।

ਜਿਸਤੋਂ ਬਾਅਦ 18 ਮਸੀਤਾਂ ਦੇ ਪ੍ਰਤੀਨਿਧੀਆਂ ਅਤੇ ਇਸਲਾਮਿਕ ਐਸੋਸੀਏਸ਼ਨ ਦੁਆਰਾ ਪ੍ਰੀਮੀਅਰ ਡੇਵਿਡ ਈਬੀ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮਨਿਸਟਰ ਸੇਲਿਨਾ ਰੋਬਿਨਸਨ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਵੇ।ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰੀਮੀਅਰ ਵੱਲੋਂ ਇਸ ਸਬੰਧ ‘ਚ ਕੋਈ ਐਕਸ਼ਨ ਨਹੀਂ ਲਿਆ ਗਿਆ ਤਾਂ ਆਉਣ ਵਾਲੀਆਂ ਚੋਣਾਂ ‘ਚ ਐੱਨ.ਡੀ.ਪੀ. ਐੱਮ.ਐੱਲ.ਏ. ਅਤੇ ਹੋਰਨਾਂ ਉਮੀਦਵਾਰਾਂ ਦਾ ਸਵਾਗਤ ਨਹੀਂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਹ ਮਾਮਲਾ ਭਖਣ ਤੋਂ ਬਾਅਦ ਜਿੱਥੇ ਮਨਿਸਟਰ ਵੱਲੋਂ ਲੰਘੇ ਹਫ਼ਤੇ ਮੁਆਫੀ ਮੰਗੀ ਗਈ ਓਥੇ ਹੀ ਅੱਜ ਵੀ ਉਹਨਾਂ ਵੱਲੋਂ ਇੱਕ ਖੁੱਲ੍ਹਾ ਪੱਤਰ ਲਿਖ ਮੁਆਫ਼ੀ ਮੰਗੀ ਗਈ ਹੈ,ਜਿਸ ‘ਚ ਉਹਨਾਂ ਸਵੀਕਾਰ ਕੀਤਾ ਕਿ ਉਹਨਾਂ ਦੇ ਲਫ਼ਜ਼ ਗਲਤ ਸਨ ਅਤੇ ਉਹਨਾਂ ਇਸ ਗੱਲ ਦਾ ਅਹਿਸਾਸ ਹੋਣ ਦਾ ਵੀ ਦਾਅਵਾ ਕੀਤਾ ਹੈ ਕਿ ਅਜਿਹੀਆਂ ਟਿੱਪਣੀਆਂ ਇਸਲਾਮੋਫਬੀਆ ਅਤੇ ਐਂਟੀ-ਫ਼ਲਸਤੀਨ ਮਾਹੌਲ ਪੈਦਾ ਕਰਦੀਆਂ ਹਨ। 

Leave a Reply