ਵੈਨਕੂਵਰ:ਰੌਜਰਜ਼ ਸ਼ੂਗਰ ਰੀਫਾਈਨਰੀ ਦੇ ਕਾਮਿਆਂ ਦੀ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੀ ਹੜਤਾਲ ਆਖਰਕਾਰ ਅਧਿਕਾਰਤ ਤੌਰ ‘ਤੇ ਖ਼ਤਮ ਹੋ ਗਈ ਹੈ।
ਜਾਣਕਾਰੀ ਮੁਤਾਬਕ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨਿਟ ਅਤੇ ਰੀਫਾਈਨਰੀ ਮਾਲਕਾਂ ਦੇ ਵਿਚਕਾਰ ਪੰਜ-ਸਾਲਾ ਡੀਲ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਹ ਹੜਤਾਲ ਸਤੰਬਰ 2023 ‘ਚ ਸ਼ੁਰੂ ਕੀਤੀ ਗਈ ਸੀ,ਜਿਸਤੋਂ ਬਾਅਦ 140 ਕਾਮੇ ਨੌਕਰੀ ਛੱਡ ਗਏ ਸਨ।
ਯੂਨੀਅਨ ਵੱਲੋਂ ਤਨਖਾਹਾਂ ‘ਚ ਵਾਧੇ ਅਤੇ ਕੰਮ ਦੀਆਂ ਬਿਹਤਰ ਸਥਿਤੀਆਂ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ।
ਇਸ ਹੜਤਾਲ੍ਹ ਦੇ ਕਾਰਨ ਖੰਡ ਦੀ ਪੂਰਤੀ ‘ਚ ਵੀ ਦਿੱਕਤ ਆ ਰਹੀ ਸੀ।
ਪਰ ਹੁਣ ਰੋਜਰਜ਼ ਸ਼ੂਗਰ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉੱਪਰ ਫੋਕਸ ਕੀਤਾ ਜਾਵੇਗਾ।

Leave a Reply