ਬ੍ਰਿਟਿਸ਼ ਕੋਲੰਬੀਆ : ਬ੍ਰਿਟਿਸ਼ ਕੋਲੰਬੀਆ ‘ਚ ਨਵੀਆਂ ਲੱਗੀਆਂ 30 ਦੇ ਕਰੀਬ ਜੰਗਲੀ ਅੱਗਾਂ (Wildfire) ਦਾ ਕਾਰਨ ਅਸਮਾਨੀ ਬਿਜਲੀ ਨੂੰ ਮੰਨਿਆ ਜਾ ਰਿਹਾ ਹੈ।

ਜਿਸ ਸਦਕਾ ਸੂਬਾ ਭਰ ‘ਚ ਬਲ ਰਹੀਆਂ ਜੰਗਲੀ ਅੱਗਾਂ ਦੀ ਗਿਣਤੀ ਵਧ ਕੇ 407 ਹੋ ਗਈ ਹੈ।

ਇਹਨਾਂ ‘ਚੋਂ ਜ਼ਿਆਦਾਤਰ ਅੱਗਾਂ ਕੋਸਟਲ ਫਾਇਰ ਸੈਂਟਰ (Coastal Fire Center) ‘ਚ ਕੱਲ੍ਹ ਸਵੇਰੇ ਅਤੇ ਅੱਜ ਸਵੇਰੇ ਡਿਟੈਕਟ ਕੀਤੀਆਂ ਗਈਆਂ ਹਨ। 

ਜ਼ਿਕਰਯੋਗ ਹੈ ਕਿ 33 ਜੰਗਲੀ ਅੱਗਾਂ ਇਸ ਸਮੇਂ ਕਾਬੂ ਤੋਂ ਬਾਹਰ ਦੱਸੀਆਂ ਜਾ ਰਹੀਆਂ ਹਨ, ਅਤੇ ਕੋਈ ਵੀ ਫਾਇਰ ਆਫ ਨੋਟ ਇਸ ਸਮੇਂ ਸੂਬੇ ‘ਚ ਦਰਜ ਨਹੀਂ ਕੀਤੀ ਗਈ।

ਓਥੇ ਹੀ ਸੂਕ ਦੇ ਕਿੰਗ ਕ੍ਰੀਕ ਅੱਗ ਇਸ ਸਮੇਂ ਕਾਬੂ ਤੋਂ ਬਾਹਰ ਦੱਸੀ ਜਾ ਰਹੀ ਹੈ।ਇਹ ਵੈਨਕੂਵਰ ਅਈਲੈਂਡ ਮਿਉਂਸੀਪੈਲਿਟੀ ਦਾ ਹਿੱਸਾ ਹੈ ਜਿੱਥੇ 1300 ਦੀ ਅਬਾਦੀ ਰਹਿ ਰਹੀ ਹੈ।

Leave a Reply