ਬ੍ਰਿਟਿਸ਼ ਕੋਲੰਬੀਆ:ਇੰਟੀਰੀਅਰ ‘ਚ ਡਾਕਟਰਾਂ ਦੀ ਘਾਟ ਕਾਰਨ ਐਮਰਜੈਂਸੀ ਕਮਰੇ ਬੰਦ ਕੀਤੇ ਜਾ ਰਹੇ ਹਨ। 

ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ 15ਵੀਂ ਵਾਰ ਹੈ ਜਦੋਂ ਨਿਕੋਲਾ ਵੈਲੀ ਹਸਪਤਾਲ ਦੇ ਐਮਰਜੈਂਸੀ ਕਮਰੇ ਬੰਦ ਕੀਤੇ ਗਏ ਹੋਣ। 

ਇੰਟੀਰੀਅਰ ਹੈਲਥ ਅਥਾਰਟੀ ਵੱਲੋਂ ਜਾਰੀ ਅੱਜ ਇੱਕ ਸਟੇਟਮੈਂਟ ‘ਚ ਕਿਹਾ ਗਿਆ ਹੈ ਕਿ ਨਿਕੋਲਾ ਵੈਲੀ ਹਸਪਤਾਲ (Nicola valley Hosptal) ਦੇ ਐਮਰਜੈਂਸੀ ਕਮਰੇ ਅੱਜ ਸਵੇਰੇ 8 ਵਜੇ ਤੋਂ ਲੈ ਕੇ ਕੱਲ ਸਵੇਰੇ ਅੱਠ ਵਜੇ ਤੱਕ ਬੰਦ ਰਹਿਣਗੇ। 

ਇਸ ਦੌਰਾਨ ਐਮਰਜੈਂਸੀ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਬੰਦ (Closure) ਰਹਿਣਗੀਆਂ।

ਮਰੀਜ਼ਾਂ ਨੂੰ ਕੈਮਲੂਪਸ ਦੇ ਰੋਇਲ ਇਨਲੈਂਡ ਹਸਪਤਾਲ ਜਾਣ ਦੀ ਸਲਾਹ ਦਿੱਤੀ ਗਈ ਹੈ।

ਅਕਤੂਬਰ ਮਹੀਨਾ ਸ਼ੁਰੂ ਹੋਣ ਤੋਂ ਬਾਅਦ 10 ਦਿਨਾਂ ‘ਚ ਐਮਰਜੈਂਸੀ ਕਮਰੇ ਚੌਥੀ ਵਾਰ ਬੰਦ ਕੀਤੇ ਜਾ ਰਹੇ ਹਨ।

ਮੇਰਟ ਮੇਅਰ ਵੱਲੋਂ ਲਗਾਤਾਰ ਇਸਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ।

Leave a Reply